ਕੱਲ ਸਾਂਸਦ ਸੰਤੋਖ ਸਿੰਘ ਚੌਧਰੀ ਦੇ ਸਸਕਾਰ ਤੋਂ ਬਾਅਦ ਜਲੰਧਰ ਦੇ ਖਾਲਸਾ ਕਾਲਜ ਤੋਂ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ, ਪੜ੍ਹੋ ਰੂਟ ਪਲਾਨ

0
617

ਜਲੰਧਰ | ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਭਾਰਤ ਜੋੜੋ ਯਾਤਰਾ ‘ਚ ਹੋਏ ਦਿਹਾਂਤ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਸੀ। ਹੁਣ ਇਹ ਯਾਤਰਾ ਕੱਲ ਸੰਤੋਖ ਸਿੰਘ ਚੌਧਰੀ ਦੇ ਸਸਕਾਰ ਤੋਂ ਬਾਅਦ ਜਲੰਧਰ ਦੇ ਖਾਲਸਾ ਕਾਲਜ ਦੀ ਗਰਾਊਂਡ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਇਹ ਯਾਤਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਹੁਣ ਇਹ ਯਾਤਰਾ ਕੱਲ ਭਾਵ 15 ਜਨਵਰੀ ਨੂੰ ਦੁਪਹਿਰ ਨੂੰ ਜਲੰਧਰ ਦੇ ਖਾਲਸਾ ਕਾਲਜ ਤੋਂ ਸ਼ੁਰੂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ‘ਚ ਵੀ ਬਦਲਾ ਕੀਤਾ ਗਿਆ ਹੈ। ਪਹਿਲਾਂ ਇਹ ਪ੍ਰੈੱਸ ਕਾਨਫਰੰਸ ਜਲੰਧਰ ‘ਚ ਹੋਣੀ ਸੀ ਪਰ ਹੁਣ ਇਹ ਪ੍ਰੈਂਸ ਕਾਨਫਰੰਸ ਹੁਸ਼ਿਆਰਪੁਰ ‘ਚ ਹੋਵੇਗੀ।

ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਸੰਤੋਖ ਸਿੰਘ ਚੌਧਰੀ ਨਾਲ ਪੁਰਾਣੀਆਂ ਫੋਟੋਆਂ ਸ਼ੇਅਰ ਕਰ ਕੇ ਲਿਖਿਆ ਕਿ ਉਹ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਕਾਰਨ ਦੁੱਖ ‘ਚ ਹਨ, ਉਹ ਇਕ ਮਿਹਨਤੀ ਆਗੂ ਅਤੇ ਧਾਰਮਿਕ ਵਿਅਕਤੀ ਸਨ ਅਤੇ ਕਾਂਗਰਸ ਪਰਿਵਾਰ ਦਾ ਇਕ ਮਜ਼ਬੂਤ ਥੰਮ੍ਹ ਸਨ, ਜਿਨ੍ਹਾਂ ਨੇ ਆਪਣਾ ਜੀਵਨ ਕਾਂਗਰਸ ਦੇ ਇਕ ਯੂਥ ਆਗੂ ਤੋਂ ਲੈ ਸੰਸਦ ਤਕ ਲੋਕ ਸੇਵਾ ਨੂੰ ਸਰਮਰਪਿਤ ਕੀਤਾ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਵਾ ਪ੍ਰਗਟ ਕਰਦਾ ਹਾਂ।