ਧੀਰੇਂਦਰ ਸ਼ਾਸਤਰੀ ਦੇ ਵਿਵਾਦਿਤ ਬਿਆਨ ਮਗਰੋਂ ਈਸਾਈ ਭਾਈਚਾਰੇ ਨੇ ਦਿੱਤੀ ਚਿਤਾਵਨੀ; ਜੇ ਮੁਆਫੀ ਤਾਂ ਮੰਗੀ ਤਾਂ ਕਰਾਂਗੇ ਪ੍ਰਦਰਸ਼ਨ

0
1832

ਪਠਾਨਕੋਟ, 22 ਅਕਤੂਬਰ | ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਨੇ ਪੰਜਾਬ ਵਿਚ ਇਕ ਪ੍ਰੋਗਰਾਮ ਦੌਰਾਨ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਪਠਾਨਕੋਟ ਵਿਚ ਚੱਲ ਰਹੇ ਪ੍ਰੋਗਰਾਮ ਵਿਚ ਈਸਾਈ ਭਾਈਚਾਰੇ ਦੀ ਤੁਲਨਾ ਵਿਦੇਸ਼ੀ ਤਾਕਤਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਈਸਾਈਆਂ ਨੂੰ ਗੁਰਦੁਆਰਿਆਂ, ਮੰਦਿਰਾਂ ਅਤੇ ਹਿੰਦੂ ਧਰਮ ਦੇ ਲੋਕਾਂ ਦਾ ਮਨੋਰੰਜਨ ਨਹੀਂ ਕਰਨਾ ਚਾਹੀਦਾ, ਇਸ ਲਈ ਉਹ ਵੱਖ-ਵੱਖ ਥਾਵਾਂ ‘ਤੇ ਜਾ ਕੇ ਪ੍ਰਚਾਰ ਕਰਦੇ ਹਨ, ਜਿਸ ਤੋਂ ਬਾਅਦ ਈਸਾਈ ਭਾਈਚਾਰੇ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ।

ਈਸਾਈ ਭਾਈਚਾਰੇ ਨੇ ਸਪੱਸ਼ਟ ਕੀਤਾ ਹੈ ਕਿ ਬਾਬਾ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਪਠਾਨਕੋਟ ਵਿਚ ਭੀੜ ਇਕੱਠੀ ਹੋਵੇਗੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਧੀਰੇਂਦਰ ਸ਼ਾਸਤਰੀ ਕੱਲ ਤੋਂ ਪੰਜਾਬ ਵਿਚ ਹਨ। ਸਵੇਰੇ ਉਹ ਅੰਮ੍ਰਿਤਸਰ ਪੁੱਜੇ ਅਤੇ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਤੀਰਥ ਵਿਖੇ ਮੱਥਾ ਟੇਕਿਆ। ਇਥੇ ਉਨ੍ਹਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਦੀ ਗੱਲ ਵੀ ਕਹੀ। 

ਈਸਾਈ ਸਮਾਜ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਸ਼ਬਦ ਵਾਪਸ ਲੈ ਕੇ ਮੁਆਫੀ ਮੰਗਣ ਲਈ ਕਿਹਾ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਬਾਬਾ ਧੀਰੇਂਦਰ ਸ਼ਾਸਤਰੀ ਨੇ ਮੁਆਫੀ ਨਾ ਮੰਗੀ ਤਾਂ ਪਠਾਨਕੋਟ ‘ਚ ਉਨ੍ਹਾਂ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਈਸਾਈ ਭਾਈਚਾਰਾ ਵੱਡੀ ਗਿਣਤੀ ਵਿਚ ਪਹੁੰਚ ਕੇ ਧਰਨਾ ਦੇਵੇਗਾ।

ਦੱਸ ਦਈਏ ਕਿ ਉਨ੍ਹਾਂ ਦਾ 3 ਦਿਨ ਦਾ ਪੰਜਾਬ ਵਿਚ ਸਮਾਗਮ ਹੋਣ ਵਾਲਾ ਹੈ ਤੇ ਕੱਲ ਉਹ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ ਸਨ। ਉਨ੍ਹਾਂ ਨਾਲ ਸਿੰਗਰ ਇੰਦਰਜੀਤ ਨਿੱਕੂ ਵੀ ਨਜ਼ਰ ਆਏ ਸਨ। ਉਨ੍ਹਾਂ ਨੇ ਕੱਲ ਹੀ ਦੱਸ ਦਿੱਤਾ ਸੀ ਕਿ ਪਠਾਨਕੋਟ ਵਿਚ ਉਨ੍ਹਾਂ ਦਾ 3 ਦਿਨ ਦਾ ਸਮਾਗਮ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਉਹ ਪੰਜਾਬ ਆਏ ਹਨ।