ਸੂਰੀ ਦੀ ਮੌਤ ਤੋਂ ਬਾਅਦ ਜਲੰਧਰ ‘ਚ ਹਿੰਦੂ ਨੇਤਾ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

0
391

ਜਲੰਧਰ | ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਹੋਰ ਹਿੰਦੂ ਨੇਤਾਵਾਂ ਨੂੰ ਵੀ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲਾ ਜਲੰਧਰ ‘ਚ ਸਾਹਮਣੇ ਆਇਆ ਹੈ। ਇਥੇ ਇੱਕ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

ਫੋਨ ਕਰਨ ਵਾਲਾ ਹਿੰਦੂ ਨੇਤਾ ਨੂੰ ਕਹਿ ਰਿਹਾ ਸੀ ਕਿ ਤੂੰ ਬਹੁਤ ਜ਼ਿਆਦਾ ਬੋਲਦਾ ਹੈ, ਹੁਣ ਤੇਰਾ ਨੰਬਰ ਲਗਾਉਣਾ ਪਵੇਗਾ। ਸ਼ਿਵ ਸੈਨਾ ਆਗੂ ਸੁਨੀਲ ਬੰਟੀ ਨੂੰ ਉਸ ਦੇ ਨੰਬਰ ‘ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਤੂੰ ਸੂਰੀ ਬਾਰੇ ਲਾਈਵ ਹੋ ਕੇ ਬਹੁਤ ਬੋਲਦਾ, ਤੇਰਾ ਨੰਬਰ ਲਾਣਾ। ਇਹ ਦੱਸ ਤੂੰ ਰਹਿੰਦਾ ਕਿਥੇ, ਤੇਰਾ ਨੰਬਰ ਲਾਣਾ।

ਜਦੋਂ ਸ਼ਿਵ ਸੈਨਾ ਆਗੂ ਨੇ ਫ਼ੋਨ ਕਰਨ ਵਾਲੇ ਨੂੰ ਬਰਾਬਰ ਦਾ ਜਵਾਬ ਦਿੱਤਾ ਤਾਂ ਫ਼ੋਨ ਕਰਨ ਵਾਲਾ ਗਾਲ੍ਹਾਂ ਕੱਢਣ ਅਤੇ ਅਸ਼ਲੀਲ ਹਰਕਤਾਂ ਕਰਨ ‘ਤੇ ਉਤਰ ਆਇਆ, ਜਿਸ ਨੰਬਰ ਤੋਂ ਵਟਸਐਪ ਕਾਲ ਆਈ +34632840296 ਉਹ ਸਪੇਨ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ਼ਿਵ ਸੈਨਾ ਆਗੂ ਨੇ ਇਸ ਸਬੰਧ ਵਿੱਚ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਫੋਨ ਕਾਲ ਦੀ ਰਿਕਾਰਡਿੰਗ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ।