ਲੁਧਿਆਣਾ, 1 ਨਵੰਬਰ| ਲੁਧਿਆਣਾ ਵਿਚ ਹੋ ਰਹੀ ਮਹਾਡਿਬੇਟ ਦੇ ਮਾਮਲੇ ਵਿਚ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਇਸ ਡਿਬੇਟ ਦਾ ਹਿੱਸਾ ਨਹੀਂਂ ਬਣੇਗਾ। ਸੁਖਬੀਰ ਬਾਦਲ ਇਸ ਮਹਡਿਬੇਟ ਵਿਚ ਸ਼ਾਮਲ ਨਹੀਂ ਹੋਣਗੇ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਮਹਾਡਿਬੇਟ ਦਾ ਹਿੱਸਾ ਨਹੀਂ ਬਣ ਰਹੇ। ਜ਼ਿਕਰਯੋਗ ਹੈ ਕਿ ਜਾਖੜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਹ ਇਸ ਮਹਾਡਿਬੇਟ ਦਾ ਹਿੱਸਾ ਨਹੀਂ ਬਣਨਗੇ।
ਹੁਣ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਹੁਣ ਇਸ ਡਿਬੇਟ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਨੇ ਵੀ ਨਾਂਹ ਕਰ ਦਿੱਤੀ ਹੈ।