ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਇਸ ਮਸ਼ਹੂਰ ਰੈਪਰ ਨੂੰ ਮਾਰੀਆਂ ਗੋਲੀਆਂ, ਹੋਈ ਮੌਤ

0
1558

ਨਵੀਂ ਦਿੱਲੀ : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ  ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 ‘ਚ ਆਪਣੇ ਗੀਤ ‘ਸੇਲਫਿਸ਼’ ਲਈ ਮਸ਼ਹੂਰ ਹੋਏ ਸਨ। ਪੀਐਨਬੀ ਰੌਕ ਨੇ ਆਪਣੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਪਾਈ ਸੀ, ਇਸ ਪੋਸਟ ਦੇ ਕੁਝ ਮਿੰਟ ਬਾਅਦ ਪੀਐਨਬੀ ਰੌਕ ਨੂੰ ਗੋਲੀ ਮਾਰ ਦਿੱਤੀ ਗਈ ਸੀ।

ਪੀਐਨਬੀ ਰੌਕ ਦਾ ਅਸਲੀ ਨਾਮ ਰਾਕਿਮ ਹਾਸ਼ਿਮ ਐਲਨ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਗ੍ਰਾਫਿਕ ਵੀਡੀਓਜ਼ ਵਿੱਚ ਸੁਰੱਖਿਆ ਅਤੇ ਕਰਮਚਾਰੀਆਂ ਨਾਲ ਘਿਰਿਆ ਪੀਐਨਬੀ ਰਾਕ ਖੂਨ ਨਾਲ ਲਥਪਥ ਦਿਖਾਈ ਦਿੱਤਾ। ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ PNB ਰੌਕ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਲਾਸ ਏਂਜਲਸ ਵਿੱਚ ਰੋਸਕੋ ਦੇ ਚਿਕਨ ਐਂਡ ਵੈਫਲਜ਼ ਰੈਸਟੋਰੈਂਟ ਵਿੱਚ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।

ਰਿਪੋਰਟ ਮੁਤਾਬਕ ਪੀਐਨਬੀ ਰੈਪਰ ਆਪਣੀ ਪ੍ਰੇਮਿਕਾ ਸਟੈਫਨੀ ਸਿਬੋਨਹੁਆਂਗ ਨਾਲ ਰੈਸਟੋਰੈਂਟ ‘ਚ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਗਰਲਫ੍ਰੈਂਡ ਸਟੈਫਨੀ ਨੇ ਆਪਣੇ ਇੰਸਟਾ ਪੋਲ ‘ਤੇ ਰੈਪਰ ਨਾਲ ਤਸਵੀਰ ਪੋਸਟ ਕਰਕੇ ਰੈਸਟੋਰੈਂਟ ਦਾ ਨਾਮ ਚੈੱਕ ਇਨ ਕੀਤਾ ਅਤੇ ਟੈਗ ਕੀਤਾ। ਇਸ ਸੋਸ਼ਲ ਮੀਡੀਆ ਪੋਸਟ ਦੇ 20 ਮਿੰਟ ਬਾਅਦ ਹੀ ਉਸ ਨੂੰ ਸ਼ੂਟਰ ਨੇ ਗੋਲੀ ਮਾਰ ਦਿੱਤੀ। ਕੁਝ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਪੋਸਟ ਦੇ ਕਾਰਨ ਹੀ ਸ਼ੂਟਰਾਂ ਨੂੰ ਰੈਪਰ ਦੇ ਠਿਕਾਣੇ ਬਾਰੇ ਪਤਾ ਲੱਗ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੇ 30 ਸਾਲਾ ਰੈਪਰ ਪੀਐਨਬੀ ਰੌਕ ਵੱਲ ਬੰਦੂਕ ਤਾਣਦਿਆਂ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਹੈ, ਉਨ੍ਹਾਂ ਨੂੰ ਦੇ ਦਿਓ। ਪੁਲਿਸ ਸੂਤਰਾਂ ਅਨੁਸਾਰ ਲੁਟੇਰਿਆਂ ਦੀ ਨਜ਼ਰ ਰੌਕ ਦੇ ਗਹਿਣਿਆਂ ‘ਤੇ ਸੀ। ਇਸ ਦੌਰਾਨ ਲੁਟੇਰੇ ਪੀੜਤਾ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਰੈਸਟੋਰੈਂਟ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।