ਮੁੰਬਈ | ਬੈਕ ਟੂ ਬੈਕ ਸ਼ੂਟ ਹੋ ਰਹੀਆਂ ਫ਼ਿਲਮਾਂ ਦੀ ਲਿਸਟ ‘ਚ ਇਕ ਹੋਰ ਫਿਲਮ ਸ਼ਾਮਿਲ ਹੋ ਗਈ ਹੈ। ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਫ਼ਿਲਮੀ ਸਿਤਾਰਿਆਂ ‘ਚੋਂ ਇਕ ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ।
ਸਰਗੁਣ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ‘ਪ੍ਰੋਡਕਸ਼ਨ ਨੰਬਰ 41’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਲੀਡ ਕਿਰਦਾਰ ‘ਚ ਨਜ਼ਰ ਆਉਣਗੇ।
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਫ਼ਿਲਮ ਦੀ ਪੂਰੀ ਟੀਮ ਨਾਲ ਸ਼ੂਟਿੰਗ ਮੌਕੇ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਫ਼ਿਲਮ ਦੇ ਨਾਲ ਸਰਗੁਣ ਮਹਿਤਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।
‘ਪ੍ਰੋਡਕਸ਼ਨ ਨੰਬਰ 41’ ਸਰਗੁਣ ਮਹਿਤਾ ਦੀ ਪਹਿਲੀ ਬਾਲੀਵੁੱਡ ਫਿਲਮ ਹੈ। ਸਰਗੁਣ ਦੇ ਬਾਲੀਵੁੱਡ ‘ਚ ਡੈਬਿਊ ਨਾਲ ਉਨ੍ਹਾਂ ਦੇ ਫੈਨਜ਼ ‘ਚ ਵੀ ਕਾਫੀ ਐਕਸਾਈਟਮੈਂਟ ਹੈ।
ਪੂਜਾ ਭਗਨਾਨੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ‘ਚੋਂ ਇਕ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਫ਼ਿਲਮ ਦਾ ਨਿਰਮਾਣ ਕਰੇਗੀ, ਜਿਸ ਨੇ ਪਿਛਲੇ ਸਮੇਂ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।
ਇਸ ਫ਼ਿਲਮ ਨੂੰ ਡਾਇਰੈਕਟ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਣਜੀਤ ਐੱਮ ਤਿਵਾੜੀ ਕਰਨਗੇ, ਜਿਨ੍ਹਾਂ ਨੇ ਅਕਸ਼ੇ ਕੁਮਾਰ ਦੀ ਹਾਲ ਹੀ ‘ਚ ਆਈ ਫਿਲਮ ‘ਬੈੱਲ ਬੌਟਮ’ ਨੂੰ ਡਾਇਰੈਕਟ ਕੀਤਾ ਸੀ। ਇਹ ਫਿਲਮ ਵੀ ‘ਪੂਜਾ ਇੰਟਰਟੇਨਮੈਂਟ’ ਦੇ ਬੈਨਰ ਹੇਠ ਹੀ ਰਿਲੀਜ਼ ਹੋਈ ਸੀ।