ਅੰਮ੍ਰਿਤਸਰ, 19 ਫਰਵਰੀ | ਅੰਮ੍ਰਿਤਸਰ ਦੇ ਭਰਾ ਮੰਝ ਸਿੰਘ ਰੋਡ ‘ਤੇ ਟੈਂਪੂ ‘ਚ ਸਵਾਰ ਕੁਝ ਲੜਕੀਆਂ ਨੂੰ ਨੌਜਵਾਨਾਂ ਨੇ ਛੇੜਿਆ। ਇਸ ਛੇੜਛਾੜ ਤੋਂ ਬਾਅਦ ਲੜਕੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਜਦੋਂ ਪੁਲਿਸ ਨੂੰ ਇਸ ਬਾਰੇ ਦੱਸਿਆ ਤਾਂ ਮੁੰਡਿਆਂ ਨੇ ਲੜਕੀਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਕਾਰ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/710967167851147
ਲੜਕੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀਆਂ ਆਟੋ ਵਿਚ ਸਵਾਰ ਹੋ ਕੇ ਰਾਹ ਵਿਚ ਰੁਕੀਆਂ ਤਾਂ ਕੁਝ ਮਜ਼ਨੂਆਂ ਵੱਲੋਂ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ। ਜਦੋਂ ਲੜਕੀਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਧਮਕੀਆਂ ਦਿੱਤੀਆਂ। ਜਦੋਂ ਲੜਕੀਆਂ ਪੁਲਿਸ ਨੂੰ ਦੱਸਣ ਬਾਰੇ ਕਹਿਣ ਲੱਗੀਆਂ ਤਾਂ ਲੜਕਿਆਂ ਨੇ ਉਨ੍ਹਾਂ ਦਾ ਪਿੱਛਾ ਘਰਦਿਆਂ ਘਰ ਆ ਕੇ ਘਰ ਦੇ ਬਾਹਰ ਇੱਟਾਂ-ਰੋੜੇ ਮਾਰੇ। ਇਸ ਦੌਰਾਨ ਪੁਲਿਸ ਦੀ ਟੀਮ ਵੀ ਘਟਨਾ ਸਥਾਨ ਉਤੇ ਪਹੁੰਚ ਗਈ।







































