NIA ਦੀ ਰਡਾਰ ‘ਤੇ ਕਈ ਪੰਜਾਬੀ ਸਿੰਗਰ, ਮਨਕੀਰਤ ਤੇ ਦਿਲਪ੍ਰੀਤ ਤੋਂ ਬਾਅਦ ਇਸ ਪੰਜਾਬੀ ਸਿੰਗਰ ਤੋਂ ਹੋਈ ਪੁੱਛਗਿੱਛ

0
254

ਚੰਡੀਗੜ੍ਹ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ NIA ਨੇ ਸਿੱਧੂ ਮੂਸੇਵਾਲਾ ਮਾਮਲੇ‘ਚ ਪੰਜਾਬ ਦੀ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਹਾਲ ਹੀ ਵਿੱਚ ਜੈਨੀ ਜੌਹਲ ਦਾ ਇੱਕ ਗੀਤ ‘ਲੈਟਰ ਟੂ ਸੀਐਮ’ ਬਹੁਤ ਫੇਮਸ ਹੋਇਆ ਸੀ। ‘ਲੈਟਰ ਟੂ ਸੀਐਮ’ ਗੀਤ ‘ਚ ਜੈਨੀ ਜੌਹਲ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਈ ਸੀ।

ਹੁਣ ਖ਼ਬਰ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ 4 ਘੰਟੇ ਪੁੱਛਗਿੱਛ ਕੀਤੀ। NIA ਹੁਣ ਤੱਕ ਪੰਜਾਬ ਦੇ 4 ਤੋਂ 5 ਸਿੰਗਰਸ ਤੋਂ ਪੁੱਛਗਿੱਛ ਕਰਕੇ ਬਿਆਨ ਦਰਜ ਕਰ ਚੁੱਕੀ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਜੈਨੀ ਜੌਹਲ ਦਾ ਇੱਕ ਗੀਤ ‘ਲੈਟਰ ਟੂ ਸੀਐਮ’ ਬਹੁਤ ਮਸ਼ਹੂਰ ਹੋਇਆ ਹੈ। ਇਸ ਗੀਤ ਦੀ ਹਰ ਪਾਸੇ ਚਰਚਾ ਹੋਈ ਕਿਉਂਕਿ ਆਪਣੇ ‘ਲੈਟਰ ਟੂ ਸੀਐਮ’ ਗਾਣੇ ‘ਚ ਜੈਨੀ ਜੌਹਲ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਈ।

ਇਹ ਵੀ ਦੱਸ ਦਈਏ ਕਿ ਐਨਆਈਏ ਨੇ ਇਸ ਤੋਂ ਪਹਿਲਾਂ ਸਿੱਧੂ ਦੀ ਮੂੰਹ ਬੋਲੀ ਭੈਣ ਤੇ ਫੇਮਸ ਸਿੰਗਰ ਅਫਸਾਨਾ ਖ਼ਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ 3 ਨਵੰਬਰ ਨੂੰ ਸਿੰਗਰ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਦਿੱਲੀ ਹੈੱਡਕੁਆਰਟਰ ਵਿੱਚ ਇਸੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ। ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਦੇ ਗੈਂਗਸਟਰ ਲਾਰੇਸ਼ ਬਿਸ਼ਨੋਈ ਨਾਲ ਸਬੰਧ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ।

ਹਾਲਾਂਕਿ ਅਜੇ ਤੱਕ ਇਸ ਲਿੰਕ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮੂਸੇਵਾਲਾ ਕਤਲੇਆਮ ਤੋਂ ਬਾਅਦ ਬੰਬੀਹਾ ਗੈਂਗ ਨੇ ਗਾਇਕ ਮਨਕੀਰਤ ਔਲਕ ਨੂੰ ਧਮਕੀ ਦਿੱਤੀ ਸੀ।