ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਬੋਰੀ ‘ਚ ਬੰਨ੍ਹ ਸੁੱਟਿਆ ਦੂਜੇ ਸ਼ਹਿਰ! ਰੌਂਗਟੇ ਖੜ੍ਹੇ ਕਰ ਦੇਵੇਗੀ ਘਟਨਾ, ਸੁਣ ਕੇ ਪੈਰਾਂ ਥੱਲਿਓਂ ਨਿਕਲ ਜਾਵੇਗੀ ਜ਼ਮੀਨ

0
742

ਰਾਜਸਥਾਨ| ਮਾਮਲਾ ਅਜਮੇਰ ਤੋਂ ਸਾਹਮਣੇ ਆ ਰਿਹਾ ਹੈ, ਨਵ-ਵਿਆਹੀ ਕੁੜੀ ਦੇ ਅਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਇਹ ਇੰਟਰਕਾਸਟ ਮੈਰਿਜ ਸੀ। 32 ਸਾਲਾ ਜੈਨੀਫਰ ਨੂੰ ਮਾਮੂਲੀ ਗੱਲ ‘ਤੇ ਪਤੀ ਮੁਕੇਸ਼ 34 ਸਾਲ ਨੇ ਮੌਤ ਦੇ ਘਾਟ ਉਤਾਰਿਆ । ਲਾਸ਼ ਨੂੰ ਬੋਰੀ ‘ਚ ਬੰਨ੍ਹ ਕੇ ਘਸੀਟਦਾ ਹੋਇਆ ਗਲੀ ‘ਚ ਲੈ ਆਇਆ। ਉਸਦੇ ਹੱਥੋਂ ਬੋਰੀ ਗਲੀ ‘ਚ ਲਿਜਾਂਦੇ ਸਮੇਂ ਛੁੱਟ ਗਈ ਤਾਂ ਜੈਨੀਫਰ ਦਾ ਹੱਥ ਬਾਹਰ ਆ ਜਾਂਦਾ ਹੈ, ਜਿਸ ਨੂੰ ਗੁਆਂਢੀ ਵੇਖ ਲੈਂਦੇ ਹਨ।
ਉਹ ਬੇਖੌਫ ਦੱਸਦਾ ਹੈ ਕਿ ਮੈਂ ਇਸ ਨੂੰ ਮਾਰ ਦਿੱਤਾ ਹੈ। ਵਿਆਹ ਦੇ ਮਹਿਜ਼ 26 ਦਿਨਾਂ ਬਾਅਦ ਦਿੱਤਾ ਘਟਨਾ ਨੂੰ ਅੰਜਾਮ। ਬੋਰੀ ‘ਚ ਪਾਈ ਲਾਸ਼ ਤੇ ਸਕੂਟਰੀ ‘ਤੇ ਰੱਖ ਕੇ ਦੂਜੇ ਸ਼ਹਿਰ ਪੁਸ਼ਕਰ ‘ਚ ਸੁੱਟ ਆਇਆ । ਗੁਆਂਢੀ ਨੇ ਇਤਲਾਹ ਪੁਲਿਸ ਨੂੰ ਦਿੱਤੀ ਜਿਵੇਂ ਹੀ ਆਰੋਪੀ ਲਾਸ਼ ਸੁੱਟ ਕੇ ਆਇਆ ਉਸਦੇ ਘਰ ਪਹਿਲਾਂ ਤੋਂ ਹੀ ਪੁਲਿਸ ਇੰਤਜ਼ਾਰ ‘ਚ ਬੈਠੀ ਸੀ।
ਪੁਲਿਸ ਨੂੰ ਘਰ ਬੈਠੀ ਦੇਖ ਆਰੋਪੀ ਬਾਹਰੋਂ ਹੀ ਫਰਾਰ ਹੋ ਗਿਆ। ਪੁਲਿਸ ਨੇ ਆਰੋਪੀ ਨੂੰ ਭੱਜਦਾ ਦੇਖ ਮਗਰ ਲਾ ਲਈ ਪੁਲਿਸ ਦੀ ਜੀਪ ਤੇ ਰਾਹ ‘ਚ ਘੇਰਾ ਪਾ ਕੇ ਕਾਬੂ ਕਰ ਲਿਆ। ਗੁਆਂਢੀਆਂ ਅਨੁਸਾਰ ਪਤੀ ਸਾਰੀ ਰਾਤ ਜ਼ੋਰ-ਜ਼ੋਰ ਦੀ ਚੀਕਾਂ ਮਾਰ ਕੇ ਗਾਲ੍ਹਾਂ ਕੱਢ ਰਿਹਾ ਸੀ। ਪੁਲਿਸ ਘਰ ਜਦੋਂ ਪੁੱਜਦੀ ਹੈ ਤਾਂ ਘਰ ਅੰਦਰ ਖੂਨ ਹੀ ਖੂਨ ਡੁੱਲ੍ਹਿਆ ਸੀ।