ਧੁੰਦ ਨਾਲ ਨੈਸ਼ਨਲ ਹਾਈਵੇ ‘ਤੇ ਅੱਧੀ ਦਰਜਨ ਵਾਹਨਾਂ ਦੀ ਟੱਕਰ ਤੋਂ ਬਾਅਦ ਬੱਸ ਚਾਲਕਾਂ ‘ਚ ਹੋਇਆ ਤਕਰਾਰ

0
1814

ਸੰਗਰੂੂਰ | ਬੁੱਧਵਾਰ ਸਵੇਰੇ ਧੁੰਦ ਨਾਲ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਅੱਧੀ ਦਰਜਨ ਵਾਹਨ ਆਪਸ ਵਿਚ ਟਕਰਾਅ ਗਏ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ‘ਤੇ ਪਟਿਆਲਾ ਵੱਲ ਨੂੰ ਜਾਂਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਤੇਜ਼ ਰਫਤਾਰ ਇੱਟਾਂ ਦੇ ਭਰੇ ਟਰੈਕਟਰ-ਟਰਾਲੀ ਨੇ ਪਟਿਆਲਾ ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਲੋਕਾਂ ਦਾ ਕਹਿਣਾ ਸੀ ਕਿ ਸਰਕਾਰੀ ਬੱਸ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਚਾਲਕ ਵਲੋਂ ਬ੍ਰੇਕ ਲਗਾਉਣ ਦੇ ਬਾਵਜੂਦ ਬੱਸ ਵਾਹਨਾਂ ‘ਚ ਜਾ ਵੱਜੀ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਕਾਰ ਚਾਲਕਾਂ ਤੇ ਬੱਸ ਚਾਲਕ ‘ਚ ਤਕਰਾਰ ਹੋਇਆ ਤੇ ਮਾਹੌਲ ਤਣਾਅਪੂਰਨ ਬਣ ਗਿਆ।

ਪੀਸੀਆਰ ਤੇ ਸਥਾਨਕ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਘਟਨਾ ਸਥਾਨ ‘ਤੇ ਪੁੱਜ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਮੁੱਖ ਸੜਕ ਤੋਂ ਹਟਵਾਇਆ ਤਾਂ ਜੋ ਹੋਰ ਵਾਹਨ ਇਨ੍ਹਾਂ ਨਾਲ ਨਾ ਟਕਰਾਅ ਜਾਣ। ਉਕਤ ਹਾਦਸੇ ‘ਚ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਤੋਂ ਤਾਂ ਬਚਾਅ ਹੋ ਗਿਆ ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ।

ਇਸ ਤੋਂ ਬਾਅਦ ਮਹਿਲਾ ਡਾਕਟਰ ਦੀ ਕਾਰ ਦੇ ਪਿੱਛੇ ਜ਼ਬਰਦਸਤ ਟੱਕਰ ਮਾਰ ਦਿੱਤੀ । ਟਰਾਲੀ ‘ਚ ਲੋਡ ਇੱਟਾਂ ਹਾਈਵੇ ‘ਤੇ ਡਿੱਗਣ ਕਾਰਨ ਸੜਕ ‘ਤੇ ਜਾਮ ਲੱਗ ਗਿਆ। ਜਾਮ ‘ਚ ਫਸ ਕੇ ਖੜ੍ਹੀ ਇਕ ਕਾਰ ਤੇ ਸਕਾਰਪਿਓ ਗੱਡੀ ਨੂੰ ਪਿੱਛੋਂ ਤੇਜ਼ ਰਫ਼ਤਾਰ ‘ਚ ਆਉੰਦੀ ਇਕ ਸਰਕਾਰੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।