ਦੀਵਾਲੀ ਤੋਂ ਬਾਅਦ ਸਿੱਧੂ ਨੇ ਇਕ ਵਾਰ ਫੇਰ ਕਾਂਗਰਸ ‘ਚ ਪਾਏ ਪਟਾਕੇ, ਕਿਹਾ- 90 ਦਿਨ ਦੀ ਚੰਨੀ ਸਰਕਾਰ ਨੇ 50 ਦਿਨਾਂ ‘ਚ ਬੇਅਦਬੀ ਤੇ ਨਸ਼ਿਆਂ ਦੇ ਮੁੱਦਿਆਂ ‘ਤੇ ਕੀ ਕੀਤਾ?, Video

0
10242

ਚੰਡੀਗੜ੍ਹ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਸਿਪਾਹੀ ਦੇ ਤੌਰ ’ਤੇ ਆਪਣਾ ਅਸਤੀਫ਼ਾ ਵਾਪਸ ਲੈ ਰਹੇ ਹਨ।

ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸ਼ਰਤ ਵੀ ਰੱਖ ਦਿੱਤੀ ਕਿ ਉਹ ਆਪਣਾ ਅਹੁਦਾ ਉਸ ਵੇਲੇ ਹੀ ਸੰਭਾਲਣਗੇ, ਜਦ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਆਪਣਾ ਅਹੁਦਾ ਸੰਭਾਲ ਲਵੇਗਾ ਅਤੇ ਡੀਜੀਪੀ ਦੀ ਨਿਯੁਕਤੀ ਲਈ ਪੈਨਲ ਆ ਜਾਏਗਾ। ਉਨ੍ਹਾਂ ਕਿਹਾ ਕਿ ਇਹ ਕੋਈ ਨਿੱਜੀ ‘ਈਗੋ’ ਨਹੀਂ ਸਗੋਂ ਜਾਗਦੀ ਜ਼ਮੀਰ ਦਾ ਸਵਾਲ ਹੈ।

ਚੰਨੀ ਸਰਕਾਰ ’ਤੇ ਵੱਡੇ ਹਮਲੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੇਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਿਰੋਧ ਨਹੀਂ ਹੈ ਪਰ ਮੈਂ ਪੰਜਾਬ ਦੇ ਮੁੱਦਿਆਂ ’ਤੇ ਖੜ੍ਹਾ ਹਾਂ। ਨਵੀਂ ਬਣੀ 90 ਦਿਨਾਂ ਦੀ ਸਰਕਾਰ ਨੇ 50 ਦਿਨਾਂ ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਇਕ ਪੈਰ ਅੱਗੇ ਨਹੀਂ ਵਧਾਇਆ, ਜਦਕਿ ਇਹ ਮੁੱਦੇ 18 ਤੇ 5 ਨੁਕਾਤੀ ਮੁੱਦਿਆਂ ਵਿੱਚ ਵੀ ਪਹਿਲੇ ਅਤੇ ਦੂਜੇ ਨੰਬਰ ’ਤੇ ਸਨ।

ਉਨ੍ਹਾਂ ਕਿਹਾ ਕਿ ਬਰਗਾੜੀ ਹੋਵੇ ਜਾਂ ਨਸ਼ਿਆਂ ਦਾ ਮੁੱਦਾ, ਇਨ੍ਹਾਂ ਦਾ ਇਨਸਾਫ਼ ਲੈ ਕੇ ਦੇਣ ਲਈ 2 ਹੀ ਸਾਧਨ ਹਨ, ਡੀਜੀਪੀ ਤੇ ਐਡਵੋਕੇਟ ਜਨਰਲ ਪਰ ਸਾਡੀ ਸਰਕਾਰ ਨੇ ਏਪੀਐੱਸ ਦਿਓਲ ਨੂੰ ਏਜੀ ਬਣਾਇਆ, ਜਿਹੜਾ ਬਰਗਾੜੀ ਦੇ ਮੁੱਖ ਦੋਸ਼ੀ ਸੁਮੇਧ ਸੈਣੀ ਨੂੰ ‘ਬਲੈਂਕੇਟ ਬੇਲ’ ਦਿਵਾਉਂਦਾ ਹੈ, ਅਦਾਲਤ ਵਿੱਚ ਖੜ੍ਹ ਕੇ ਪੰਜਾਬ ਸਰਕਾਰ ਨੂੰ ਝੂਠੀ ਦੱਸਦੇ ਹੋਏ ਕਹਿੰਦਾ ਸੀ ਕਿ ਇਹ ਸਰਕਾਰ ਭਰੋਸੇਯੋਗ ਨਹੀਂ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ