ਡਿਵਾਈਡਰ ਨਾਲ ਟੱਕਰ ਤੋਂ ਬਾਅਦ ਸੜਕ ਦੇ ਦੂਜੇ ਪਾਸੇ ਡਿੱਗੀ ਕਾਰ, ਮਹਿਲਾ ਡਾਕਟਰ ਦੀ ਮੌਤ, ਪਤੀ ਸੀਰੀਅਸ

0
1548


ਹਰਿਆਣਾ | ਸਿਰਸਾ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਵਿਚ ਮਹਿਲਾ ਡਾਕਟਰ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸਿਰਸਾ ਬੇਗੂ ਰੋਡ ‘ਤੇ ਸ਼ਾਹ ਮਸਤਾਨਾ ਜੀ ਧਾਮ ਨੇੜੇ ਕਲਿਆਣ ਨਗਰ ਨੇੜੇ ਵਾਪਰੀ। ਡਿਵਾਈਡਰ ਨਾਲ ਟਕਰਾਉਂਦੀ ਸੜਕ ਦੇ ਦੂਜੇ ਪਾਸੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਦੇ ਪਰਖੱਚੇ ਉੱਡ ਗਏ।


ਮ੍ਰਿਤਕਾ ਦੀ ਪਛਾਣ ਡਾ. ਪਾਇਲ ਵਜੋਂ ਹੋਈ ਹੈ। ਪਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਪੋਸਟਮਾਰਟਮ ਕਰਵਾਇਆ ਜਾ ਸਕੇ।