ਮੁੱਖ ਸਕੱਤਰ ਵਿਨੀ ਮਹਾਜਨ ਤੋਂ ਬਾਅਦ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਦੀ ਵੀ ਹੋਈ ਛੁੱਟੀ, ਪੜ੍ਹੋ ਕੌਣ ਬਣਿਆ ਨਵਾਂ DGP

0
1461

ਚੰਡੀਗੜ੍ਹ | ਆਰਮਡ ਬਟਾਲੀਅਨਜ਼ ਜਲੰਧਰ ਵਿਖੇ ਸਪੈਸ਼ਲ ਡੀਜੀਪੀ ਵਜੋਂ ਤਾਇਨਾਤ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਵਜੋਂ ਅਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਇਸ ਸਬੰਧੀ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।

ਦਿਨਕਰ ਗੁਪਤਾ ਜੋ ਹੁਣ ਤੱਕ ਸੂਬੇ ਦੇ ਡੀਜੀਪੀ ਸਨ, ਚੰਨੀ ਸਰਕਾਰ ਦੇ ਬਣਨ ’ਤੇ ਛੁੱਟੀ ’ਤੇ ਚਲੇ ਗਏ ਹਨ, ਜਿਸ ਨਾਲ ਸਰਕਾਰ ਨੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਬਣਾਇਆ ਹੈ।

ਯਾਦ ਰਹੇ ਕਿ ਅਜੇ ਬੀਤੇ ਕੱਲ੍ਹ ਹੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਆਈਏਐੱਸ ਮੁੱਖ ਸਕੱਤਰ ਦੇ ਵੱਕਾਰੀ ਅਹੁਦੇ ਤੋਂ ਹਟਾ ਕੇ ਇਕ ਹੋਰ ਸੀਨੀਅਰ ਆਈਏਐੱਸ ਅਧਿਕਾਰੀ ਅਨਿਰੁਧ ਤਿਵਾੜੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਸੀ।