ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਪਹਿਲੇ ਭਾਸ਼ਣ ‘ਚ ਚੁੱਕੇ ਪੰਜਾਬ ਦੇ ਸਾਰੇ ਵੱਡੇ ਮੁੱਦੇ, ਪੜ੍ਹੋ ਭਾਸ਼ਣ ਦੀਆਂ ਮੁੱਖ ਗੱਲਾਂ

0
892

ਚੰਡੀਗੜ੍ਹ | ਨਵਜੋਤ ਸਿੰਘ ਸਿੱਧੂ ਅੱਜ ਰਸਮੀ ਤੌਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਨੂੰ ਵਧਾਈ ਦਿੱਤੀ ਅਤੇ ਚੁਣੌਤੀਆਂ ਵੀ ਦੱਸੀਆਂ। ਕੈਪਟਨ ਨੇ ਕਿਹਾ- ਜਦੋਂ ਮੈਂ ਰਾਜਨੀਤੀ ਸ਼ੁਰੂ ਕੀਤੀ, ਸਿੱਧੂ ਉਸ ਵੇਲੇ 6 ਸਾਲ ਦੇ ਸਨ।

ਸਿੱਧੂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਸਾਰੇ ਵੱਡੇ ਮੁੱਦੇ ਚੁੱਕੇ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸਿੱਧੂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਣਾ ਸਾਧਿਆ।

ਸਿੱਧੂ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਅੱਜ ਸਾਰੇ ਪੰਜਾਬ ਦਾ ਕਾਂਗਰਸੀ ਵਰਕਰ ਕਾਂਗਰਸ ਦਾ ਪ੍ਰਧਾਨ ਬਣ ਗਿਆ।
  • ਡਾਕਟਰ ਸੜਕਾਂ ਉੱਤੇ, ਕਿਸਾਨ ਸੜਕਾਂ ਉੱਤੇ, ਕੰਡਕਟਰ-ਡਰਾਈਵਰ ਧਰਨੇ ਉੱਤੇ ਹਨ, ਇਹ ਪੰਜਾਬ ਦਾ ਮਸਲਾ ਹੈ।
  • ਮੇਰੀ ਪ੍ਰਧਾਨਗੀ ਮਸਲਿਆਂ ਨੂੰ ਹੱਲ ਕਰਨ ਦੀਆਂ ਉਮੀਦਾਂ ਦੀ ਪ੍ਰਧਾਨਗੀ ਹੈ।
  • ਜੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਕੱਖ ਨਹੀਂ ਹੈ ਮੇਰੀ ਪ੍ਰਧਾਨਗੀ।
  • ਜੀਜਾ-ਸਾਲਾ ਰਹਿਣ ਨਹੀਂ ਦੇਣਾ, ਕੋਠੇ ‘ਤੇ ਤੋਤਾ ਬਹਿਣ ਨਹੀਂ ਦੇਣਾ।
  • ਪੰਜਾਬ ਸਵਾਲ ਕਰਦਾ ਹੈ ਕਿ ਕਿੱਥੇ ਨੇ ਉਹ ਚਿੱਟੇ ਦੇ ਮਗਰਮੱਛ ਜਿਨ੍ਹਾਂ ਕਰਕੇ ਮਾਵਾਂ ਦੀਆਂ ਕੁੱਖਾਂ ਖਾਲੀ ਹੋ ਗਈਆਂ।
  • ਕਿਉਂ ਬਿਜਲੀ ਦੇ ਸਮਝੌਤੇ ਦਾ ਸੱਚ ਬਾਹਰ ਨਾ ਆਵੇ।
  • ਪੰਜਾਬ ਦੀ ਕਿਸਾਨੀ ਮੈਨੂੰ ਦੱਸੇ ਕਿ ਕਿਵੇਂ ਮਸਲਿਆਂ ਦਾ ਹੱਲ ਹੋਵੇ।
  • 3 ਲੱਖ ਕਰੋੜ ਦਾ ਕਰਜ਼ਾ ਸਰਕਾਰ ਉੱਤੇ ਨਹੀਂ, ਪੂਰੇ ਪੰਜਾਬ ਉੱਤੇ ਹੈ।
  • ਮੈਂ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ।
  • ਜਿਹੜੇ ਵਿਰੋਧ ਕਰਦੇ ਉਹ ਮੈਨੂੰ ਬਿਹਤਰ ਬਣਾਉਣਗੇ।
  • 15 ਅਗਸਤ ਨੂੰ ਸਿੱਧੂ ਦਾ ਬਿਸਤਰਾ ਕਾਂਗਰਸ ਦਫਤਰ ‘ਚ ਲੱਗੇਗਾ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)