ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਜਲੰਧਰ ਵਿਚ 104 ਮਾਮਲੇ ਸਾਹਮਣੇ ਆਏ ਤੇ 2 ਮੌਤਾਂ ਹੋ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੱਲ੍ਹ ਆਏ ਵੱਧ ਮਰੀਜ਼ਾਂ ਦੇ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਵਿਚੋਂ ਕੁਝ ਇਲਾਕੇ ਕੰਟੇਨਮੈਂਟ ਜ਼ੋਨ ਤੇ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਪਾ ਦਿੱਤੇ ਜਾਣਗੇ। ਇਹਨਾਂ ਇਲਾਕਿਆਂ ਵਿਚ ਜ਼ਰੂਰ ਵਸਤਾਂ ਦੀ ਖਰੀਦੋ ਫਰੋਖਤ ਤੋਂ ਇਲਾਵਾਂ ਬਾਕੀਆਂ ਸਾਰੀਆਂ ਸਹੂਲਤਾਂ ਉੱਤੇ ਪਾਬੰਦੀ ਲਾਈ ਜਾਵੇਗੀ। ਦੱਸ ਦਈਏ ਕਿ ਜਿਸ ਰਫਤਾਰ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਵੱਧ ਰਹੇ ਹਨ ਉਸੇ ਰਫਤਾਰ ਨਾਲ ਠੀਕ ਵੀ ਹੋ ਰਹੇ ਨੇ। ਹੁਣ ਤੱਕ 1900 ਤੋਂ ਵੱਧ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਰੂਰਲ ਮਾਇਕ੍ਰੋ ਕੰਟੇਨਮੈਂਟ ਜ਼ੋਨ
ਆਦਰਸ਼ ਨਗਰ (ਸ਼ਾਹਕੋਟ)
ਮੁਹੱਲਾ ਰਵੀਦਾਸ ਪੁਰਾ (ਨਕਦੋਰ)
ਅਰਬਨ ਮਾਈਕ੍ਰੋ ਜ਼ੋਨ
ਕੋਟ ਪਖਸ਼ੀਆ
ਸ਼ਿਵਰਾਜ ਗੜ੍ਹ
ਮਲਕਾ ਚੱਕ
ਘਾਈ ਕਾਲੋਨੀ
ਨਿਊ ਜਵਾਹਰ ਨਗਰ
ਮੁਹੱਲਾ ਕੋਟ ਬਹਾਦਰ ਖਾਨ
ਗਲੀ ਨੰਬਰ 2 ਸੰਗਤ ਨਗਰ
ਗੋਪਾਲ ਨਗਰ
ਅਬਾਦਪੁਰਾ
ਅਜਾਦ ਨਗਰ
ਆਦਰਸ਼ ਨਗਰ
ਦੁਰਗਾ ਕਾਲੋਨੀ
ਗੁਰੂ ਰਾਮਦਾਸ ਨਗਰ
ਕੰਟੇਨਮੈਂਟ ਜੋਨ
ਸ਼ਕਤੀ ਨਗਰ