ਸਿੱਖ ਜਥੇਬੰਦੀਆਂ ਦੇ ਵਕੀਲ ਨੇ ਕੋਰਟ ‘ਚ ਕਿਹਾ- ਗਾਇਕ ਗੁਰਦਾਸ ਮਾਨ ਜੇਕਰ ਬਾਹਰ ਰਹੇ ਤਾਂ ਪੰਜਾਬ ਦੇ ਹਾਲਾਤ ਹੋ ਸਕਦੇ ਨੇ ਖਰਾਬ, ਜਲਦ ਭੇਜਿਆ ਜਾਵੇ ਜੇਲ

0
986

ਜਲੰਧਰ | ਪੰਜਾਬੀ ਗਾਇਕ ਗੁਰਦਾਸ ਮਾਨ ਦੀ ਜ਼ਮਾਨਤ ਨੂੰ ਲੈ ਕੇ ਅੱਜ ਜਲੰਧਰ ਦੀ ਸੈਸ਼ਨ ਕੋਰਟ ‘ਚ ਬਹਿਸ ਹੋਈ। ਬਹਿਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਪੇਸ਼ ਹੋਏ ਵਕੀਲ ਪਰਮਿੰਦਰ ਸਿੰਘ ਢੀਂਗਰਾ ਨੇ ਮਾਣਯੋਗ ਜੱਜ ਨੂੰ ਬੇਨਤੀ ਕੀਤੀ ਕਿ ਜੇਕਰ ਗੁਰਦਾਸ ਮਾਨ ਬਾਹਰ ਰਿਹਾ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਿੱਖ ਸੰਗਤ ਨਾਰਾਜ਼ ਹੈ। ਇਸ ਲਈ ਗੁਰਦਾਸ ਮਾਨ ਨੂੰ ਤੁਰੰਤ ਜੇਲ ਭੇਜਿਆ ਜਾਵੇ। ਹਾਲਾਂਕਿ ਮਾਣਯੋਗ ਜੱਜ ਜ਼ਮਾਨਤ ‘ਤੇ ਕੱਲ ਫਿਰ ਸੁਣਵਾਈ ਕਰਨਗੇ।

ਸਿੱਖ ਸੰਗਤ ਦੇ ਵਕੀਲ ਨੇ ਦੱਸਿਆ ਕਿ ਕੋਰਟ ‘ਚ ਗੁਰਦਾਸ ਮਾਨ ਦੇ ਵਕੀਲ ਨੇ ਮੰਨਿਆ ਕਿ ਗੁਰਦਾਸ ਮਾਨ ਤੋਂ ਗਲਤੀ ਹੋਈ ਹੈ, ਉਸ ਦੇ ਲਈ ਉਨ੍ਹਾਂ ਨੇ ਕੰਨ ਫੜ ਕੇ ਤੇ ਹੱਥ ਜੋੜ ਕੇ ਮਾਫੀ ਮੰਗ ਲਈ ਹੈ। ਇਸ ‘ਤੇ ਸਿੱਖ ਸੰਗਤ ਦੇ ਵਕੀਲ ਨੇ ਕਿਹਾ ਕਿ ਕਾਨੂੰਨੀ ਰੂਪ ਤੋਂ ਇਸ ਦੀ ਕੋਈ ਮਾਫੀ ਨਹੀਂ ਹੁੰਦੀ। ਉਨ੍ਹਾਂ ਨੇ ਮਾਣਯੋਗ ਜੱਜ ਤੋਂ ਅਪੀਲ ਕੀਤੀ ਕਿ ਗੁਰਦਾਸ ਮਾਨ ਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ, ਨਹੀਂ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।