ਨਵਾਂ ਜ਼ਮਾਨਾ ਅਖ਼ਬਾਰ ਦੇ ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਦੂਜੀ ਕਿਤਾਬ ‘ਸਚੁ ਸੁਣਾਇਸੀ’ ਰਿਲੀਜ਼

0
13961

ਜਲੰਧਰ | ਨਵਾਂ ਜ਼ਮਾਨਾ ਅਖਬਾਰ ਦੇ ਸੈਕਟਰੀ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦੀ ਕਿਤਾਬ ‘ਸਚੁ ਸੁਣਾਇਸੀ’ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਰਿਲੀਜ਼ ਕੀਤਾ ਗਿਆ।ਐਡਵੋਕਟ ਗੁਰਮੀਤ ਸ਼ੁਗਲੀ ਨੇ ਕਿਹਾ ਕਿ ਅੱਜ ਮੈਨੂੰ ਹੋਰ ਊਰਜਾ ਅਤੇ ਹੌਸਲਾ ਮਿਲਿਆ ਹੈ। ਉਨ੍ਹਾਂ ਕਿਹਾ- ਲੇਖਕ ਜੋ ਲਿਖਦਾ ਹੈ, ਉਹ ਸਮਾਜ ਵਿੱਚ ਹੀ ਇੱਧਰ ਉੱਧਰ ਪਿਆ ਹੁੰਦਾ ਹੈ। ਬੱਸ ਵੇਖਣ ਵਾਲੀ ਅੱਖ ਚਾਹੀਦੀ ਹੈ। ਨਵਾਂ ਜ਼ਮਾਨਾ ਦੇ ਟਰਸਟੀ ਅਤੇ ਸਾਬਕਾ ਸੰਪਾਦਕ ਜਤਿੰਦਰ ਪੰਨੂੰ ਨੇ ਲੇਖਕ ਨਾਲ ਆਪਣੀ 30 ਸਾਲ ਦੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਸ਼ੁਗਲੀ ਯਾਰਾਂ ਦਾ ਯਾਰ ਹੈ।

ਸਿਆਸਤ, ਸਮਾਜ ਅਤੇ ਸਾਹਿਤ ਦੇ ਨੁਕਸਾਂ ਤੇ ਤਾਂ ਅਕਸਰ ਉਂਗਲ ਰੱਖੀ ਜਾਂਦੀ ਹੈ, ਜੋ ਜ਼ਰੂਰੀ ਵੀ ਹੈ, ਪਰ ਉਹ ਆਸ ਕਰਦੇ ਹਨ ਕਿ ਸ਼ੁਗਲੀ ਆਪਣੀਆਂ ਅਗਲੀਆਂ ਲਿਖਤਾਂ ਰਾਹੀ ਨੁਕਸਾਂ ਨੂੰ ਠੀਕ ਕਰਨ ਲਈ ਸੇਧ ਵੀ ਦੇਣਗੇ।ਪੰਜਾਬ ਕਲਾਂ ਪ੍ਰੀਸ਼ਦ, ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅਖਬਾਰੀ ਸਾਹਿਤ ਕਦੇ ਵੀ ਬੇਮਾਅਨਾ ਨਹੀ ਹੁੰਦਾ।ਲੇਖਕ ਸਤਨਾਮ ਚਾਨਾ ਨੇ ਕਿਹਾ ਕਿ ਸੱਚੁ ਸੁਣਾਇਸੀ ਵਿੱਚ ਦਰਜ ਲੇਖ ਸੂਖਮ ਸੰਵੇਦਨਾਵਾ ਵਾਲਾ ਲੇਖਕ ਹੀ ਲਿਖ ਸਕਦਾ ਹੈ।

ਫੁਲਕਾਰੀ ਦੇ ਸੀਨੀਅਰ ਵਾਈਸ ਪ੍ਰਧਾਨ ਦੇਸ ਰਾਜ ਕਾਲੀ ਨੇ ਕਿਹਾ ਕਿ ਸ਼ੁਗਲੀ ਜੀ ਦੀ ਨੇ ਲਿਖਤ ‘ਚ ਲੋਕ ਮਸਲਿਆਂ ‘ਚ ਸਦਾ ਰਿਸਦੇ ਰਹਿੰਦੇ ਜ਼ਖਮਾਂ ਦੀ ਗੱਲ ਹੈਉੱਘੇ ਲੇਖਕ ਸਤਨਾਮ ਚਾਨਾ, ਡਾ. ਜਸ ਮੰਡ, ਐਡਵੋਕਟ ਪਰਮਿੰਦਰ ਸਿੰਘ ਢੀਗਰਾਂ, ਪੱਤਰਕਾਰ ਸਵਰਨ ਸਿੰਘ ਟਹਿਣਾ, ਐਡਵੋਕੇਟ ਨੀਰਜ ਕੌਸ਼ਿਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਦੇ ਜਨਰਲ ਸਕੱਤਰ ਮੱਖਣ ਮਾਨ ਆਦਿ ਨੇ ਵੀ ਸੰਬੋਧਨ ਕੀਤਾ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ, ਡੀਪੀਆਰਓ ਹੁਸ਼ਿਆਰਪੁਰ ਕਮਲ ਪਾਲ, ਪ੍ਰੋ ਗੋਪਾਲ ਸਿੰਘ ਬੁੱਟਰ, ਲੇਖਕ ਦੀ ਪਤਨੀ ਮਹਿੰਦਰ ਕੌਰ, ਪੁੱਤਰ ਐਡਵੋਕਟ ਰਜਿੰਦਰ ਸਿੰਘ ਮੰਡ, ਨੂੰਹ ਹਰਦੀਪ ਕੌਰ ਮੰਡ, ਪੋਤਰੀ ਡਾ. ਮਨਪ੍ਰੀਤ ਕੌਰ ਮੰਡ, ਦਵਿੰਦਰ ਸਿੰਘ ਥਿਆੜਾ, ਕੁਲਵੰਤ ਕੌਰ ਥਿਆੜਾ, ਰਾਜ੍ਹੇ ਥਾਪਾ, ਪਰਮਜੀਤ ਸਿੰਘ ਤਰਕ੍ਹੀਲ ਅਤੇ ਤਰਲੋਚਨ ਰਾਏਪੁਰੀ ਮੌਜੂਦ ਸਨ।

ਪੰਜਾਬ ਹੀ ਹਰ ਜ਼ਰੂਰੀ ਖਬਰ ਹੁਣ ਆਪਣੇ ਮੋਬਾਇਲ ‘ਤੇ ਮੰਗਵਾਉਣ ਲਈ ਕਲਿੱਕ ਕਰੋ