ਮੁਬੰਈ . ਕੋਰੋਨਾ ਦੌਰਾਨ ਲੱਗੇ ਲੌਕਡਾਊਨ ਦੇ ਚੱਲਦਿਆਂ ਟੀਵੀ ਸ਼ੋਅ ‘ਆਦਤ ਸੇ ਮਜਬੂਰ’ ‘ਚ ਨਜ਼ਰ ਆਏ ਅਭਿਨੇਤਾ ਮਨਮੀਤ ਗਰੇਵਾਲ ਨੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੀ ਪਤਨੀ ਨਾਲ ਮੁੰਬਈ ਨੇੜੇ ਖਰਘਰ, ਨਵੀਂ ਮੁੰਬਈ ਵਿਚ ਰਹਿੰਦਾ ਸੀ। ਰਿਪੋਰਟ ਅਨੁਸਾਰ ਮਨਮੀਤ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਬਹੁਤ ਪਰੇਸ਼ਾਨ ਸੀ। ਲੌਕਡਾਊਨ ਕਾਰਨ ਉਸਦੀ ਕਮਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਤੇ ਇਸ ਚਿੰਤਾ ਕਾਰਨ ਉਹ ਡਿਪਰੈਸ਼ਨ ਵਿਚ ਚਲਾ ਗਿਆ ਸੀ।
ਆਈ ਰਿਪੋਰਟ ਦੇ ਅਨੁਸਾਰ ਮਨਮੀਤ ਪਹਿਲਾਂ ਹੀ ਬਹੁਤ ਸਾਰੀਆਂ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਲਾਕਡਾਊਨ ਦੌਰਾਨ ਉਨ੍ਹਾਂ ਦੀ ਸਮੱਸਿਆ ਹੋਰ ਵੀ ਵੱਧ ਗਈ। ਮਨਮੀਤ ਦੇ ਛੋਟੇ ਕੰਮ ਅਤੇ ਪ੍ਰੋਜੈਕਟ ਠੱਪ ਹੋ ਗਏ। ਅਜਿਹੀ ਸਥਿਤੀ ਵਿਚ ਮਨਮੀਤ ਦੇ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਉਸ ਲਈ ਘਰ ਦਾ ਕਿਰਾਇਆ ਦੇਣਾ ਬਹੁਤ ਮੁਸ਼ਕਲ ਹੋ ਗਿਆ ਸੀ। ਮਨਜੀਤ ਨੇ ਦੱਸਿਆ ਕਿ ਮਨਮੀਤ ਪਿਛਲੇ ਕਈ ਦਿਨਾਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ।
ਮਨਮੀਤ ਦੇ ਦੋਸਤ ਨੇ ਦੱਸਿਆ ਕਿ ਕੋਰੋਨਾ ਕਾਰਨ ਲੋਕਾਂ ਨੇ ਮਨਮੀਤ ਦੀ ਲਾਸ਼ ਨੂੰ ਹੱਥ ਪਾਉਣ ਵਿਚ ਮਦਦ ਨਹੀਂ ਕੀਤੀ। ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਪਤਨੀ ਨੇ ਆਪਣੇ ਪਤੀ ਦੀ ਲਾਸ਼ ਲਟਕਦੀ ਵੇਖੀ ਤਾਂ ਉਸਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ, ਪਰ ਕੋਰੋਨਾ ਦੇ ਡਰ ਕਾਰਨ ਲੋਕ ਵੀ ਨੇੜੇ ਆਉਣ ਤੋਂ ਝਿਜਕ ਰਹੇ ਸਨ। ਕੁਝ ਸਮੇਂ ਬਾਅਦ ਇੱਕ ਡਾਕਟਰ ਤੇ ਪੁਲਿਸ ਵੀ ਉਥੇ ਮੌਕੇ ਉਤੇ ਪੁੱਜੇ ਪਰ ਉਨ੍ਹਾਂ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ। ਇੱਕ ਘੰਟੇ ਦੇ ਬਾਅਦ ਇਮਾਰਤ ਦੇ ਗਾਰਡ ਨੇ ਮਨਮੀਤ ਦੇ ਗਰਦਨ ਵਿੱਚ ਬੰਨ੍ਹਿਆ ਇੱਕ ਦੁਪੱਟਾ ਤੇ ਫਿਰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।