ਜਲੰਧਰ ‘ਚ ਨਗਰ ਨਿਗਮ ਦਾ ਐਕਸ਼ਨ : ਨਾਜਾਇਜ਼ ਤੌਰ ‘ਤੇ ਬਣੀਆਂ ਦੁਕਾਨਾਂ ਕੀਤੀਆਂ ਸੀਲ, ਲੋਕ ਕਰਦੇ ਰਹੇ ਵਿਰੋਧ

0
386

ਜਲੰਧਰ, 27 ਸਤੰਬਰ | ਦੇਰ ਰਾਤ ਪੰਜਾਬ ਨਗਰ ਨਿਗਮ ਜਲੰਧਰ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਸ਼ਹਿਰ ਦੀ ਗੁਲਮੋਹਰ ਕਾਲੋਨੀ ‘ਚ ਨਾਜਾਇਜ਼ ਤੌਰ ‘ਤੇ ਬਣੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵੱਲੋਂ ਦਿੱਤੇ ਹੁਕਮਾਂ ‘ਤੇ ਕੀਤੀ ਗਈ ਹੈ। ਪਹਿਲਾਂ ਉਕਤ ਇਮਾਰਤ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਫਿਰ ਵੀ ਇਮਾਰਤ ਦੀ ਉਸਾਰੀ ਜਾਰੀ ਸੀ। ਇਸ ਨਾਲ ਉਸ ਨੇ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਵੀਰਵਾਰ ਦੇਰ ਰਾਤ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਦੀ ਟੀਮ ਨੇ ਇਹ ਕਾਰਵਾਈ ਕੀਤੀ।

ਇਮਾਰਤ ਨੂੰ ਸੀਲ ਕਰਨ ਲਈ ਦੇਰ ਰਾਤ ਪਹੁੰਚੇ ਨਗਰ ਨਿਗਮ ਜਲੰਧਰ ਦੀ ਬਿਲਡਿੰਗ ਬ੍ਰਾਂਚ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ- ਸੀਲ ਕੀਤੀਆਂ ਚਾਰ ਦੁਕਾਨਾਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਸਨ। ਉਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਪਰ ਫਿਰ ਵੀ ਉਸਾਰੀ ਹੁੰਦੀ ਰਹੀ। ਏ.ਟੀ.ਸੀ ਸੁਖਦੇਵ ਨੇ ਦੱਸਿਆ ਕਿ ਬਿਲਡਿੰਗ ਮਾਲਕ ਕੋਲ ਕਿਸੇ ਕਿਸਮ ਦੀ ਐਨਓਸੀ ਨਹੀਂ ਸੀ, ਜਿਸ ਨਾਲ ਉਹ ਉਕਤ ਇਮਾਰਤ ਦੀ ਉਸਾਰੀ ਕਰ ਸਕੇ।

ਜਦੋਂ ਇਹ ਮਾਮਲਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਤੁਰੰਤ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਜਿਸ ਤੋਂ ਬਾਅਦ ਦੇਰ ਰਾਤ ਟੀਮ ਨੇ ਇਹ ਕਾਰਵਾਈ ਕੀਤੀ। ਹਾਲਾਂਕਿ ਇਸ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਲੋਕਾਂ ਦੀ ਇੱਕ ਨਾ ਸੁਣੀ ਅਤੇ ਉਕਤ ਥਾਵਾਂ ਨੂੰ ਸੀਲ ਕਰ ਦਿੱਤਾ। ਸਿਟੀ ਪੁਲੀਸ ਦੀ ਟੀਮ ਵੀ ਸੁਰੱਖਿਆ ਲਈ ਨਾਲ ਗਈ।