ਮਹਿਲਾ ਤੇ ਕਿੰਨਰਾਂ ਨੂੰ ਨੰਗਾ ਕਰਕੇ ਕੁੱਟਣ ਦਾ ਦੋਸ਼, ਵੀਡੀਓ ਵਾਇਰਲ

0
158

ਜਲੰਧਰ, 24 ਜਨਵਰੀ| ਥਾਣਾ ਰਾਮਾਮੰਡੀ ਦੇ ਬਾਹਰ ਮੰਗਲਵਾਰ ਦੇਰ ਸ਼ਾਮ ਕਿੰਨਰਾਂ ਨੇ ਪ੍ਰਦਰਸ਼ਨ ਕੀਤਾ। ਕਿੰਨਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਕ ਸਾਥੀ ਤੇ ਇਕ ਮਹਿਲਾ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ।

ਇੰਨਾ ਹੀ ਨਹੀਂ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਿਆ ਗਿਆ। ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ। ਪ੍ਰਦਰਸ਼ਨ ਕਰ ਰਹੇ ਕਿੰਨਰਾਂ ਨੇ ਵੀਡੀਓ ਪੁਲਿਸ ਨੂੰ ਸੌਂਪ ਦਿੱਤੀ ਹੈ, ਜਿਸ ਵਿਚ ਕੁੱਟਮਾਰ ਕਰ ਰਹੇ ਨੌਜਵਾਨ ਸਾਫ ਦਿਖਾਈ ਦੇ ਰਹੇ ਹਨ।

ਕਿੰਨਰਾਂ ਦਾ ਦੋਸ਼ ਹੈ ਕਿ ਪੁਲਿਸ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਇਸ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਦੂਜੇ ਪਾਸੇ ਥਾਣਾ ਰਾਮਾ ਮੰਡੀ ਦੇ ਮੁਖੀ ਅਰੁਣ ਕੁਮਾਰ ਦਾ ਕਹਿਣਾ ਸੀ ਕਿ ਜਿਸ ਵੀਡੀਓ ਦੀ ਗੱਲ ਹੋ ਰਹੀ ਹੈ, ਉਹ ਕਰਤਾਰਪੁਰ ਵਿਚ ਬਣਾਈ ਗਈ ਹੈ। ਕਰਤਾਰਪੁਰ ਥਾਣੇ ਵਿਚ ਸ਼ਿਕਾਇਤ ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਕਿੰਨਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਨੌਜਵਾਨਾਂ ਨੂੰ ਥਾਣੇ ਬੁਲਾਇਆ ਗਿਆ ਹੈ, ਕਰਤਾਰਪੁਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।