ਤੇਜ਼ ਰਫਤਾਰ ਕਾਰ ਟਾਇਰ ਫਟਣ ਕਾਰਨ ਨੈਸ਼ਨਲ ਹਾਈਵੇ ‘ਤੇ ਹੋਈ ਹਾਦਸਾਗ੍ਰਸਤ, ਚਲਾਕ ਗੰਭੀਰ ਜ਼ਖਮੀ

0
569

ਜਲੰਧਰ | ਪੰਜਾਬ ਦੇ ਨਵਾਂਸ਼ਹਿਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਇਕ ਕਾਰ ਟਾਇਰ ਫਟਣ ਕਾਰਨ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ ਹਾਈਵੇਅ ’ਤੇ ਪਿੰਡ ਕਾਹਮਾ ਦੇ ਬੱਸ ਅੱਡੇ ਨੇੜੇ ਵਾਪਰਿਆ। ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕਾਰ ਟਾਇਰ ਫਟਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਹਵਾ ‘ਚ ਉਛਲ ਕੇ ਹਾਈਵੇ ‘ਤੇ ਜਾ ਡਿੱਗੀ ਅਤੇ ਪਲਟ ਗਈ। ਹਾਦਸੇ ‘ਚ ਅੰਮ੍ਰਿਤਸਰ ਜਾ ਰਿਹਾ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।

ਹਾਈਵੇ ‘ਤੇ ਕਾਰ ਪਲਟਣ ਤੋਂ ਬਾਅਦ ਲੋਕਾਂ ਨੇ ਤੁਰੰਤ ਮੌਕੇ ‘ਤੇ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਅਨੁਸਾਰ ਨੌਜਵਾਨ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਉਸ ਦੇ ਸਿਰ ‘ਚੋਂ ਖੂਨ ਵਹਿ ਰਿਹਾ ਸੀ ਪਰ ਉਹ ਹੋਸ਼ ‘ਚ ਸੀ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਨਵਾਂਸ਼ਹਿਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਪਿੰਡ ਕਾਹਾਮਾ ‘ਚ ਜਦੋਂ ਕਾਰ ਹਾਦਸਾ ਵਾਪਰਿਆ ਤਾਂ ਪਿੱਛੇ ਆ ਰਹੀ ਕਾਰ ‘ਚ ਬੈਠੇ ਲੋਕ ਮੋਬਾਈਲ ਫ਼ੋਨਾਂ ਨਾਲ ਰਿਕਾਰਡਿੰਗ ਕਰ ਰਹੇ ਸਨ। ਹਾਦਸੇ ਦੇ ਸਾਰੇ ਦ੍ਰਿਸ਼ ਉਸ ਦੇ ਮੋਬਾਈਲ ਫੋਨ ਵਿੱਚ ਕੈਦ ਹੋ ਗਏ। ਹੁਣ ਹਾਦਸੇ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਪਰ ਜਿਹੜੇ ਹਾਦਸੇ ਦੀ ਵੀਡੀਓ ਰਿਕਾਰਡ ਕਰ ਰਹੇ ਸਨ। ਉਹ ਕਹਿ ਰਹੇ ਹਨ ਕਿ ਕਾਰ ਮਾਲਕ ਹਾਈਵੇ ‘ਤੇ ਰੇਸ ਕਰ ਰਿਹਾ ਸੀ। ਅਚਾਨਕ ਕਾਰ ਤੇਜ਼ ਰਫਤਾਰ ‘ਤੇ ਬੇਕਾਬੂ ਹੋ ਗਈ। ਹਾਈਵੇ ‘ਤੇ ਘੁੰਮਣ ਤੋਂ ਬਾਅਦ ਕਾਰ ਸਿੱਧੀ ਡਿਵਾਈਡਰ ਅਤੇ ਗਰਿੱਲ ਨਾਲ ਜਾ ਟਕਰਾਈ। ਵੀਡੀਓ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਕਾਰ ਦਾ ਟਾਇਰ ਫਟ ਗਿਆ ਹੈ। ਸਗੋਂ ਤੇਜ਼ ਰਫ਼ਤਾਰ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਡਿਵਾਈਡਰ ਨਾਲ ਟਕਰਾਉਣ ਨਾਲ ਕਾਰ ਦਾ ਟਾਇਰ ਫਟ ਗਿਆ।