ਨੈਸ਼ਨਲ ਹਾਈਵੇਅ ‘ਤੇ ਹਾਦਸਾ : ਮਜ਼ਦੂਰਾਂ ਨਾਲ ਭਰੀ ਟਰਾਲੀ ਨੂੰ ਬੱਸ ਨੇ ਮਾਰੀ ਟੱਕਰ, 8 ਮਜ਼ਦੂਰਾਂ ਦੀ ਦਰਦਨਾਕ ਮੌਤ, 20 ਤੋਂ ਵੱਧ ਜ਼ਖਮੀ

0
269

ਅੰਬਾਲਾ| ਹਰਿਆਣਾ ਦੇ ਅੰਬਾਲਾ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ। ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਪੰਚਕੂਲਾ-ਯਮੁਨਾਨਗਰ ਨੈਸ਼ਨਲ ਹਾਈਵੇਅ 344 ‘ਤੇ ਪਿੰਡ ਕੱਕੜ ਮਾਜਰਾ (ਸ਼ਹਿਜ਼ਾਦਪੁਰ) ਨੇੜੇ ਸ਼ੁੱਕਰਵਾਰ ਤੜਕੇ 4.30 ਵਜੇ ਵਾਪਰਿਆ।

ਜਾਣਕਾਰੀ ਅਨੁਸਾਰ ਮਜ਼ਦੂਰ ਯੂਪੀ ਦੇ ਬਰੇਲੀ ਤੋਂ ਬੱਸ ਵਿਚ ਬੱਦੀ ਜਾ ਰਹੇ ਸਨ। ਜਿਵੇਂ ਹੀ ਉਹ ਸ਼ਹਿਜ਼ਾਦਪੁਰ ਨੇੜੇ ਪਿੰਡ ਕੱਕੜ ਮਾਜਰਾ ਕੋਲ ਪਹੁੰਚੇ ਤਾਂ ਉਹਨਾਂ ਦੀ ਬੱਸ ਨੂੰ ਪਿੱਛੇ ਤੋਂ ਇਕ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ 8 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 6 ਲਾਸ਼ਾਂ ਨੂੰ ਸਿਵਲ ਹਸਪਤਾਲ ਨਰਾਇਣਗੜ੍ਹ ਦੇ ਪੋਸਟਮਾਰਟਮ ਹਾਊਸ ‘ਚ ਰਖਵਾਇਆ। ਜਦਕਿ 2 ਦੀਆਂ ਲਾਸ਼ਾਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।