ਫਰੀਦਕੋਟ ਨੇੜੇ ਵਾਪਰਿਆ ਦਰਦ.ਨਾਕ ਹਾਦ/ਸਾ, ਦਰੱਖਤ ਨਾਲ ਟਕਰਾਈ ਕਾਰ, 5 ਜਣਿਆਂ ਦੀ ਮੌਕੇ ‘ਤੇ ਮੌ.ਤ

0
1374

ਫਰੀਦਕੋਟ, 3 ਦਸੰਬਰ| ਫਰੀਦਕੋਟ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਸੜਕ ਹਾਦਸੇ ਵਿਚ 5 ਜਣਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਫਰੀਦਕੋਟ ਨੇੜੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਵਾਡਾ ਭਾਈ ਕੋਲ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਸਵਿਫਟ ਕਾਰ ਵਿਚ ਸਵਾਰ 5 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕ ਡਿਜ਼ਾਇਰ ਕਾਰ ਵਿਚ ਸਵਾਰ ਸਨ ਤੇ ਇਕ ਹੋਰ ਕਾਰ ਨਾਲ ਟੱਕਰ ਦੇ ਬਾਅਦ ਇਹ ਗੱਡੀ ਦਰੱਖਤ ਨਾਲ ਜਾ ਟਕਰਾਈ।

ਮ੍ਰਿਤਕਾਂ ਵਿਚੋਂ ਇਕ ਦੀ ਸ਼ਨਾਖ਼ਤ ਕੋਠੇ ਰਾਮਸਰ ਵਾਲੇ (ਕੋਟਲੀ-ਅਬਲੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਇਕ ਹੋਰ ਅਮਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਾਹੋ ਯਾਤਰੀ (ਜ਼ਿਲ੍ਹਾ ਬਠਿੰਡਾ), ਗੁਰ ਨਾਨਕ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਰਾਇ ਕੇ ਕਲਾਂ (ਜ਼ਿਲ੍ਹਾ ਬਠਿੰਡਾ) ਤੋਂ ਇਲਾਵਾ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਅਤੇ ਦੂਜਾ ਝੁੰਬਾ ਦਾ ਰਹਿਣ ਦੱਸਿਆ ਜਾ ਰਿਹਾ ਹੈ।

ਕਾਰ ਦੇ ਮਾਲਕ ਦੀ ਸ਼ਨਾਖ਼ਤ ਵਿੱਕੀ ਕੁਲਦਾਰ ਪੁੱਤਰ ਸੋਰਦੀ ਰਾਮ ਵਾਸੀ ਬਿਲੀ ਚਰਮ ਨੇੜੇ ਸ਼ਾਹਕੋਟ ਵਜੋਂ ਦੱਸੀ ਗਈ ਹੈ। ਸੂਚਨਾ ਦੇ ਬਾਅਦ ਪੁਲਿਸ ਸਣੇ ਸਹਾਰਾ ਸੁਸਾਇਟੀ ਬਠਿੰਡਾ ਦੀ ਟੀਮ ਮੌਕੇ ‘ਤੇ ਪਹੁੰਚੀ। ਜਨ ਸੇਵਾ ਬਠਿੰਡਾ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਬਾਅਦ ਉਨ੍ਹਾਂ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਉਨ੍ਹਾਂ ਨੇ 5 ਮ੍ਰਿਤਕ ਦੇਹਾਂ ਨੂੰ ਕਾਰ ਵਿਚੋਂ ਕੱਢ ਕੇ ਫਰੀਦਕੋਟ ਪਹੁੰਚਾਇਆ ਹੈ।