ਚੰਡੀਗੜ੍ਹ/ਅੰਮ੍ਰਿਤਸਰ | ਪਿੰਡ ਭਕਨਾ ਵਿਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਹੋ ਰਹੀ ਫਾਈਰਿੰਗ ਵਿਚ ਏਬੀਪੀ ਸਾਝਾਂ ਦੇ ਕੈਮਰਾਮੈਨ ਨੂੰ ਗੋਲੀ ਦਾ ਛਰਾ ਵੱਜਾ ਹੈ।
ਛਰਾ ਉਸ ਦੀ ਲੱਤ ‘ਤੇ ਵੱਜਾ ਹੈ। ਜਦੋਂ ਕੈਮਰਾਮੈਨ ਸਿਕੰਦਰ ਕਵਰੇਜ ਕਰ ਰਿਹਾ ਸੀ ਤਾਂ ਗੋਲੀ ਦਾ ਛਰਾ ਆ ਕੇ ਉਸਦੀ ਲੱਤ ਤੇ ਵੱਜ ਗਿਆ। ਸਿੰਕਦਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਕੋਲ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਹਨ। ਪੁਲਿਸ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ।