ਅਬੋਹਰ : ਫਿਜ਼ੀਓਥੈਰੇਪੀ ਡਾਕਟਰ ਨੇ ਮੌ.ਤ ਨੂੰ ਲਗਾਇਆ ਗਲੇ, ਲੈਟਰ ‘ਚ ਲਿਖਿਆ 25 ਲੱਖ ਹੜੱਪਣ ਵਾਲੇ ਜੋੜੇ ਦਾ ਨਾਂ

0
14703

ਅਬੋਹਰ, 25 ਫਰਵਰੀ | ਅਬੋਹਰ ਦੀ ਨਵੀਂ ਆਬਾਦੀ ਗਲੀ ਨੰ. 13 ਦੇ ਰਹਿਣ ਵਾਲੇ ਇਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਏਐਸਆਈ ਭੁਪਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲੋਂ ਇਕ ਚਿੱਠੀ ਪੱਤਰ ਵੀ ਮਿਲਿਆ ਹੈ, ਜਿਸ ‘ਤੇ ਪਤੀ-ਪਤਨੀ ਦਾ ਨਾਂ ਲਿਖਿਆ ਹੋਇਆ ਹੈ। ਪੁਲਿਸ ਨੇ ਇਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦਿਨੇਸ਼ ਕੁਮਾਰ ਲਖੀਰਾ 25 ਸਾਲ ਪੁੱਤਰ ਹਰੀ ਸ਼ੰਕਰ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਉਸ ਨੇ ਘਰ ‘ਚ ਬਣੇ ਕਲੀਨਿਕ ‘ਚ ਆਪਣੇ ਭਰਾ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਉਸ ਨੇ ਨਰ ਸੇਵਾ ਸੰਮਤੀ ਦੇ ਮੁਖੀ ਨੂੰ ਸੂਚਨਾ ਦਿੱਤੀ। ਇਸ ਦੌਰਾਨ ਲਾਸ਼ ਦੇ ਕੋਲ ਇਕ ਲੈਟਰ ਵੀ ਮਿਲਿਆ, ਜਿਸ ਵਿਚ ਦਿਨੇਸ਼ ਕੁਮਾਰ ਨੇ ਲਿਖਿਆ ਹੈ ਕਿ ਨਵੀਂ ਆਬਾਦੀ ਦੇ ਰਹਿਣ ਵਾਲੇ ਇਕ ਜੋੜੇ ਨੇ ਉਸ ਨੂੰ ਇਕ ਕੰਪਨੀ ਵਿਚ 25 ਲੱਖ ਰੁਪਏ ਦਾ ਨਿਵੇਸ਼ ਕਰਵਾਇਆ ਸੀ, ਜਿਸ ਤੋਂ ਬਾਅਦ ਕੰਪਨੀ ਵਾਲੇ ਫਰਾਰ ਹੋ ਗਏ।

ਇਸ 25 ਲੱਖ ਰੁਪਏ ‘ਚੋਂ ਕੁਝ ਪੈਸੇ ਉਸ ਦੇ ਅਤੇ ਕੁਝ ਹੋਰ ਲੋਕਾਂ ਦੇ ਸਨ। ਕੰਪਨੀ ਛੱਡ ਕੇ ਭੱਜਣ ਤੋਂ ਬਾਅਦ ਪੈਸੇ ਲਗਾਉਣ ਵਾਲੇ ਲੋਕਾਂ ਨੇ ਉਸਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਨੇ ਜੋੜੇ ਤੋਂ 25 ਲੱਖ ਰੁਪਏ ਮੰਗੇ ਪਰ ਪਤੀ-ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।