ਅਬੋਹਰ : ਪ੍ਰੈਸ਼ਰ ਪਾਈਪ ਫਟਣ ਨਾਲ 30 ਫੁੱਟ ਉਪਰੋਂ ਡਿਗਿਆ ਪੰਗੂੜਾ, ਮਸਾਂ ਬਚੇ ਦਰਜਨਾਂ ਬੱਚੇ ਤੇ ਔਰਤਾਂ

0
660


ਅਬੋਹਰ| ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਪੁਰਾਣੇ ਵਾਟਰ ਵਰਕਸ ਕੋਲ ਡਿਗੀਆਂ (ਆਭਾ ਸਕੁਏਅਰ) ਵਿੱਚ ਚੱਲ ਰਹੇ ਅਬੋਹਰ ਕਾਰਨੀਵਲ ਮੇਲੇ ਦੌਰਾਨ ਪੰਗੂੜਾ ਡਿੱਗਣ ਕਾਰਨ ਭਗਦੜ ਮਚ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਕਰੀਬ 30 ਫੁੱਟ ਉੱਪਰ ਚੱਲ ਰਹੇ ਪੰਗੂੜੇ ਵਿੱਚ ਦਰਜਨਾਂ ਬੱਚੇ ਅਤੇ ਔਰਤਾਂ ਸਵਾਰ ਸਨ, ਜੋ ਕਿ ਵਾਲ਼-ਵਾਲ਼ ਬਚ ਗਏ। ਪੰਗੂੜੇ ਦੀ ਪ੍ਰੈਸ਼ਰ ਪਾਈਪ ਫਟਣ ਕਾਰਨ ਉਸ ਵਿੱਚੋਂ ਨਿਕਲਿਆ ਗਰਮ ਡੀਜ਼ਲ ਨੇੜਲੇ ਸਟੈਂਡ ’ਤੇ ਜਾ ਡਿੱਗਿਆ, ਜਿਸ ਕਾਰਨ ਮੇਲੇ ਵਾਲੀ ਥਾਂ ’ਤੇ ਭਗਦੜ ਮੱਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੰਗੂੜਾ ਹੌਲੀ-ਹੌਲੀ ਹੇਠਾਂ ਆ ਗਿਆ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ।

ਜੇਕਰ ਪੰਗੂੜਾ ਪੂਰੀ ਰਫ਼ਤਾਰ ਨਾਲ ਹੇਠਾਂ ਡਿੱਗਦਾ ਤਾਂ ਘੱਟੋ-ਘੱਟ ਦੋ ਦਰਜਨ ਲੋਕ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਹੋ ਜਾਂਦੇ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਬੰਧਕਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਅਬੋਹਰ ਦੇ ਜਾਗਰੂਕ ਲੋਕਾਂ ਨੇ ਮੇਲੇ ਦੀ ਇਜਾਜ਼ਤ ਰੱਦ ਕਰਕੇ ਮੇਲਾ ਚੁਕਵਾਉਣ ਦੀ ਮੰਗ ਕੀਤੀ ਹੈ। ਐਤਵਾਰ ਹੋਣ ਕਾਰਨ ਮੇਲੇ ਵਾਲੀ ਥਾਂ ‘ਤੇ ਕਾਫੀ ਭੀੜ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ