ਅਬੋਹਰ : ਮਾਨਸਿਕ ਤੌਰ ‘ਤੇ ਪ੍ਰੇਸ਼ਾਨ 20 ਸਾਲ ਦੇ ਨੌਜਵਾਨ ਨੇ ਦਿੱਤੀ ਜਾਨ; ਪਰਿਵਾਰ ਦਾ ਰੋ-ਰੋ ਬੁਰਾ ਹਾਲ

0
2035


ਅਬੋਹਰ, 21 ਅਕਤੂਬਰ | ਇਥੋਂ ਦੇ ਪਿੰਡ ਸੀਡ ਫਾਰਮ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਘਰ ਵਿਚ ਜਾਨ ਦੇ ਦਿੱਤੀ। ਮ੍ਰਿਤਕ ਕਾਲੇ ਪੀਲੀਏ ਤੋਂ ਪੀੜਤ ਸੀ। ਜਾਣਕਾਰੀ ਅਨੁਸਾਰ ਤੇਜਿੰਦਰ ਪੁੱਤਰ ਕ੍ਰਿਸ਼ਨ ਲਾਲ ਦੀ ਉਮਰ ਕਰੀਬ 20 ਸਾਲ ਸੀ। ਉਸ ਦੇ ਤਿੰਨ ਭੈਣ-ਭਰਾ ਹਨ। ਘਰ ਦਾ ਦਰਵਾਜ਼ਾ ਬੰਦ ਕਰਕੇ ਜਾਨ ਦੇ ਦਿੱਤੀ।

ਮ੍ਰਿਤਕ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਭ ਕੁਝ ਦੇਖ ਕੇ ਚੀਕ-ਚਿਹਾੜਾ ਪੈ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਿੰਦਰ ਨੂੰ ਕੁਝ ਸਮਾਂ ਪਹਿਲਾਂ ਕਾਲੇ ਪੀਲੀਏ ਦੀ ਬੀਮਾਰੀ ਹੋ ਗਈ ਸੀ। ਇਸੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾਉਂਦੇ ਹੋਏ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕੀਤੀ ਹੈ।