ਅਬੋਹਰ : ਪਤਨੀ ਦੇ ਆਪ੍ਰੇਸ਼ਨ ਮਗਰੋਂ ਕਰਜ਼ਾਈ ਹੋਇਆ ਪਤੀ; ਚੁੱਕਿਆ ਖੌਫਨਾਕ ਕਦਮ

0
918

ਅਬੋਹਰ, 9 ਅਕਤੂਬਰ | ਅਬੋਹਰ ਵਿਚ ਆਰਥਿਕ ਤੰਗੀ ਕਾਰਨ ਇਕ ਵਿਅਕਤੀ ਵੱਲੋਂ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ 2 ਲੜਕਿਆਂ ਦਾ ਪਿਤਾ ਸੀ, ਜੋ ਆਪਣੀ ਪਤਨੀ ਦੇ ਆਪ੍ਰੇਸ਼ਨ ‘ਤੇ ਹੋਣ ਵਾਲੇ ਖਰਚੇ ਤੋਂ ਪ੍ਰੇਸ਼ਾਨ ਸੀ। ਜਿਥੇ ਰਾਤ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ 2 ਲੜਕਿਆਂ ਦਾ ਪਿਤਾ ਸੀ, ਜੋ ਆਪਣੀ ਪਤਨੀ ਦੇ ਆਪ੍ਰੇਸ਼ਨ ‘ਤੇ ਹੋਣ ਵਾਲੇ ਖਰਚੇ ਤੋਂ ਪ੍ਰੇਸ਼ਾਨ ਸੀ। 

ਹਾਲ ਹੀ ‘ਚ ਉਸ ਦੀ ਪਤਨੀ ਦਾ ਕੋਈ ਆਪ੍ਰੇਸ਼ਨ ਹੋਇਆ ਸੀ, ਜਿਸ ‘ਤੇ ਹਜ਼ਾਰਾਂ ਰੁਪਏ ਖਰਚ ਆਏ, ਜਿਸ ਨੂੰ ਉਸ ਨੇ ਕਿਸੇ ਤੋਂ ਕਰਜ਼ਾ ਲੈ ਕੇ ਪੂਰਾ ਕੀਤਾ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਥਾਣਾ ਬਹਾਵਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਬੋਹਰ ਦੇ ਮੁਰਦਾਘਰ ਵਿਚ ਰਖਵਾ ਦਿੱਤਾ। ਪੁਲਿਸ ਨੇ ਉਸ ਦੇ ਲੜਕੇ ਹਰਮਨ ਅਤੇ ਸਾਲੇ ਗੁਰਮੇਲ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।