ਅਬੋਹਰ : ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ; ਗੰਭੀਰ ਜ਼ਖਮੀ ਹੋਇਆ ਪਰਿਵਾਰ

0
477

ਅਬੋਹਰ, 14 ਅਕਤੂਬਰ | ਅਬੋਹਰ ‘ਚ ਇਕ ਵਿਅਕਤੀ ਅਤੇ ਉਸ ਦੀ ਪਤਨੀ ਅਤੇ ਬੇਟੀ ਨੂੰ ਕਾਰ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਤਿੰਨੋਂ ਸੜਕ ‘ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।

ਕੰਧਵਾਲਾ ਰੋਡ ਦਾ ਰਹਿਣ ਵਾਲਾ ਰਾਜ ਕੁਮਾਰ ਅੱਜ ਸਵੇਰੇ ਆਪਣੀ ਪਤਨੀ ਰਾਜ ਅਤੇ ਬੇਟੀ ਜੋਤੀ ਨਾਲ ਮੋਟਰਸਾਈਕਲ ‘ਤੇ ਨਹਿਰ ਨੇੜੇ ਖੇਤ ਨੂੰ ਜਾ ਰਿਹਾ ਸੀ। ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ ‘ਤੇ ਡਿੱਗ ਕੇ ਜ਼ਖ਼ਮੀ ਹੋ ਗਏ।

ਘਟਨਾ ਤੋਂ ਬਾਅਦ ਕਾਰ ਚਾਲਕ ਨੇ ਖ਼ੁਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਅਨੁਸਾਰ ਰਾਜੂ ਦੇ ਕਾਫੀ ਸੱਟਾਂ ਲੱਗੀਆਂ ਹਨ, ਉਸ ਦੀ ਪਤਨੀ ਰਾਜ ਦੇ ਸਿਰ ‘ਤੇ ਟਾਂਕੇ ਲੱਗੇ ਹਨ, ਜਦਕਿ ਉਸ ਦੀ ਬੇਟੀ ਜੋਤੀ ਦੀ ਲੱਤ ਟੁੱਟ ਗਈ ਹੈ। ਉਨ੍ਹਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।