CM ਮਾਨ ਨੇ ਕਿਹਾ – ਆਪ ਪਾਰਟੀ ਕੱਟੜ ਦੇਸ਼ ਭਗਤ ਤੇ ਈਮਾਨਦਾਰ, ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

0
246

ਚੰਡੀਗੜ੍ਹ | ਆਮ ਆਦਮੀ ਪਾਰਟੀ ਇਕ ਕੱਟੜ ਦੇਸ਼ਭਗਤ ਤੇ ਈਮਾਨਦਾਰ ਪਾਰਟੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਅਮਨ ਤੇ ਦੇਸ਼ ਦੀ ਤਰੱਕੀ ਸਾਡੀ ਪਹਿਲ ਹੈ। ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਸੂਬੇ ਵਿਚ ਮਾੜੇ ਅਨਸਰਾਂ ‘ਤੇ ਗਲਤ ਕਾਰਵਾਈ ਹੋ ਰਹੀ ਹੈ। ਸਾਡੀ ਸਰਕਾਰ ਭ੍ਰਿਸ਼ਟਾਚਾਰ ਤੇ ਗਲਤ ਵਿਅਕਤੀਆਂ ਦਾ ਸਾਥ ਦੇਣ ਵਾਲਿਆਂ ਖਿਲਾਫ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਫਰਤ ਫੈਲਾਉਣ ਵਾਲੇ ਫੜੇ ਗਏ ਹਨ।