‘ਆਪ’ ਸਾਂਸਦ ਸੁਸ਼ੀਲ ਰਿੰਕੂ ਨੇ ਮਾਡਲ ਟਾਊਨ ਦੇ ਮਸੰਦ ਚੌਕ ਦੇ ਸੁੰਦਰੀਕਰਨ ਮਗਰੋਂ ਕੀਤਾ ਉਦਘਾਟਨ

0
223

ਜਲੰਧਰ, 26 ਜਨਵਰੀ | ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਮਾਡਲ ਟਾਊਨ ਦੇ ਮਸੰਦ ਚੌਕ ਦਾ ਸੁੰਦਰੀਕਰਨ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਉਦਘਾਟਨ ਕੀਤਾ। ਇਸ ਚੌਕ ਦਾ ਮਾਲੀਰਾਮ ਜਿਊਲਰਜ਼ ਵਲੋਂ ਸੁੰਦਰੀਕਰਨ ਕੀਤਾ ਗਿਆ ਹੈ ਅਤੇ ਰੱਖ-ਰਖਾਅ ਵੀ ਇਸੇ ਗਰੁੱਪ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਗਰੁੱਪ ਦੇ ਮਾਲਕ ਸਾਹਿਲ ਕੇਡੀਆ, ਸ਼ੰਕਰ ਕੇਡੀਆ, ਰਾਜੇਸ਼ਵਰੀ ਕੇਡੀਆ, ਸ਼ਿਵਾਨੀ ਕੇਡੀਆ, ਆਸ਼ਨਾ ਕੇਡੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡੇ ਦੇ ਰੰਗ ‘ਚ ਰੰਗੇ ਇਸ ਚੌਕ ਦਾ ਉਦਘਾਟਨ ਹੋਣਾ ਇਕ ਚੰਗੀ ਗੱਲ ਹੈ।


ਉਨ੍ਹਾਂ ਕਿਹਾ ਕਿ ਇਸ ਚੌਕ ਦੀ ਤਰਜ਼ ‘ਤੇ ਸ਼ਹਿਰ ਦੇ ਦੂਜੇ ਚੌਕਾਂ ਦਾ ਵੀ ਸੁੰਦਰੀਕਰਨ ਹੋਵੇਗਾ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਰਾਜ ਵਿਚ ਵਿਕਾਸ ਕਾਰਜਾਂ ਦੀ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵੱਡੀ ਤਾਦਾਦ ਵਿਚ ਫੰਡਜ਼ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਕਲਾਸ਼੍ਰੀ ਦੇ ਮਾਲਕ ਦਿਨੇਸ਼ ਕੁਮਾਰ, ਏਬੀ ਕਲਰਕ ਇਨ ਸੇ ਮਨੂ ਕੱਕੜ, ਕੁਨਾਲ ਸਭਰਵਾਲ, ਕੁਸ਼ਲ ਚੁੱਘ, ਸਨਿੰਦਰ ਸਿੰਘ, ਰਾਘਵ ਖੰਨਾ, ਸਨਮੀਤ ਕੌਰ ਸਮੇਤ ਕਈ ਲੋਕ ਮੌਜੂਦ ਸਨ।