ਚੰਡੀਗੜ੍ਹ| ਆਮ ਆਦਮੀ ਪਾਰਟੀ ਦੇ ਆਗੂ ਰਮਣੀਕ ਸਿੰਘ ਦੀ ਆਈ.ਟੀ ਕੰਪਨੀ ਦੀ ਮਾਲਕ ਮਨਦੀਪ ਕੌਰ ਟਾਂਗਰਾ ਨਾਲ ਮੰਗਣੀ ਹੋ ਗਈ ਹੈ। ਉਹਨਾਂ ਖੁਦ ਫੇਸਬੁੱਕ ’ਤੇ ਇਹ ਪੋਸਟ ਸਾਂਝੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

‘ਆਪ’ ਆਗੂ ਰਮਣੀਕ ਸਿੰਘ ਨੇ ਲਿਖਿਆ ਕਿ ’’ਮਨਦੀਪ ਲਈ ਮੇਰੇ ਦਿਲ ਵਿੱਚ ਬਹੁਤ ਸਤਿਕਾਰ ਹੈ। ਮਨਦੀਪ ਪੰਜਾਬ ਦੀਆਂ ਸਭ ਤੋਂ ਵੱਧ ਪਿਆਰ ਅਤੇ ਸਤਿਕਾਰ ਲੈਣ ਵਾਲੀਆਂ ਧੀਆਂ ਵਿੱਚੋਂ ਇੱਕ ਹੈ। ਮਾਪਿਆਂ ਦੀਆਂ ਅਸੀਸਾਂ ਅਤੇ ਵਾਹਿਗੁਰੂ ਜੀ ਦੇ ਓਟ ਆਸਰੇ ਸਦਕਾ ਅਸੀਂ ਆਪਣੀ “ਮੰਗਣੀ” ਦੀ ਖ਼ੁਸ਼ੀ ਤੁਹਾਡੇ ਸਭ ਨਾਲ ਸਾਂਝੀ ਕਰਦੇ ਹਾਂ।’’