ਬਠਿੰਡਾ | ਆਮ ਆਦਮੀ ਨੇ ਆਪਣੇ ਇਕ ਆਗੂ ਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਹੈ। ਆਗੂ ਗੁਰਪ੍ਰੀਤ ਸਿੰਘ ਨੇ ਇਕ ਪੁਲਿਸ ਵਾਲੇ ਤੋਂ ਬਦਲੀ ਕਰਵਾਉਣ ਲਈ 15 ਹਜਾਰ ਦੀ ਰਿਸ਼ਵਤ ਮੰਗੀ ਸੀ। ਕਾਲ ਰਿਕਾਰਡਿੰਗ ਵਾਈਰਲ ਹੋਣ ਤੋਂ ਬਾਅਦ ਪਾਰਟੀ ਨੇ ਕਾਰਵਾਈ ਕੀਤੀ ਹੈ। ਇਹ ਮਾਮਲਾ ਬਠਿੰਡੇ ਜਿਲ੍ਹੇ ਦਾ ਹੈ। ਭੁੱਚੋਮੰਡੀ ਤੋਂ ਆਪ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਇਸ ਬਾਰੇ ਆਪ ਦੀ ਸੀਨੀਅਰ ਲੀਡਰਸ਼ਿਪ ਨੇ ਕੋਈ ਕਰਵਾਈ ਨਹੀਂ ਕੀਤੀ ਹੈ।
ਕਾਲ ਰਿਕਾਡਿੰਗ ਵਿਚ ਬਠਿੰਡਾ ਦੇ ਗੋਨਿਆਣਾ ਦੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਘ ਦੇ ਕੋ- ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਕਿਸੇ ਨਾਲ ਗੱਲ ਕਰ ਰਿਹਾ ਹੈ। ਸਾਹਮਣੇ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਕੋਲ ਪਹਿਲਾਂ ਦੇਣ ਲਈ ਕੁਝ ਨਹੀਂ ਹੈ। ਬਾਅਦ ਵਿਚ ਜਿੰਨੇ ਮਰਜੀ ਲੈ ਲਿਓ। ਆਪ ਨੇਤਾ ਨੇ ਕਿਹਾ ਕਿ ਪੀਏ ਨੂੰ ਤਾਂ ਕੁਝ ਦੇਣਾ ਹੀ ਪਵੇਗਾ। ਇਹ ਗੋਨਿਆਣਾ ਪੁਲਿਸ ਚੌਕੀ ਤੋਂ ਕਿੱਲੀ ਨਿਹਾਲ ਸਿੰਘ ਵਾਲਾ ਚੌਕੀ ਵਿਚ ਪੁਲਿਸ ਮੁਲਾਜ਼ਮ ਦੀ ਬਦਲੀ ਕਰਨ ਦੀ ਗੱਲ ਹੋ ਰਹੀ ਸੀ।
ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖਾਸਤ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਅਧਿਕਾਰੀ ਦੀ ਬਦਲੀ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ।