ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀ ਸੜਕ ਹਾਦਸੇ ਮੌਤ, ਇਲਾਕੇ ਵਿਚ ਫੈਲੀ ਸੋਗ ਦੀ ਲਹਿਰ

0
1242

ਜਲਾਲਾਬਾਦ| ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਬੀਤੀ ਰਾਤ ਕਾਰ ਅਤੇ ਟਰੈਕਟਰ-ਟਰਾਲੀ ਦੀ ਹੋਈ ਟੱਕਰ ਵਿੱਚ ਤੁਸ਼ਾਰ ਬੱਟੀ ਨੇਤਾ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਰਹਿਣ ਵਾਲੇ ਤੁਸ਼ਾਰ ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਆਗੂ ਵੀ ਸਨ, ਬੀਤੀ ਰਾਤ ਕਾਰ ‘ਤੇ ਜਲਾਲਾਬਾਦ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ, ਰਸਤੇ ਵਿਚ ਇਕ ਟਰੈਕਟਰ-ਟਰਾਲੀ ਨੂੰ ਕਰਾਸ ਕਰਨ ਸਮੇਂ ਕਾਰ ਬੇਕਾਬੂ ਹੋ ਕੇ ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੀ ਕਾਰ ਦੇ ਉੱਪਰ ਹੀ ਡਿੱਗ ਗਈ। ਲੋਕਾਂ ਵਲੋਂ ਕੜੀ ਮੁਸ਼ੱਕਤ ਤੋਂ ਬਾਅਦ ਕਾਰ ਦੇ ਉੱਪਰੋਂ ਟਰਾਲੀ ਨੂੰ ਚੁੱਕਿਆ ਗਿਆ, ਜਿਸ ਤੋਂ ਬਾਅਦ ਕਾਰ ਸਵਾਰ ਤੁਸ਼ਾਰ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ ਅਤੇ ਜਲਾਲਾਬਾਦ ਹਸਪਤਾਲ ਲਿਜਾਂਦੇ ਵਕਤ ਰਸਤੇ ਵਿਚ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ।

ਤੁਸ਼ਾਰ ਯੂਥ ਵਿੰਗ ਦੇ ਆਗੂ ਵੀ ਸਨ, ਸਿਰਫ 22 ਸਾਲ ਦੀ ਉਮਰ ਵਿਚ ਹੋਈ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਕਿ ਤੁਸ਼ਾਰ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਕਰੀਬੀ ਮੰਨੇ ਜਾਂਦੇ ਸੀ ।