






ਜਲੰਧਰ. ਦਿੱਲੀ ਦੀ ਵਿਧਾਨਸਭਾ ਚੌਣਾ ਵਿਚ 11 ਫਰਵਰੀ ਨੂੰ ਆਮ ਆਦਮੀ ਪਾਰਟੀ ਨੇ 70 ਚੋਂ 62 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖਮੰਤਰੀ ਬਣ ਗਏ ਹਨ। ਆਮ ਆਦਮੀ ਦੀ ਇਸ ਵੱਡੀ ਜਿੱਤ ਨੂੰ ਦੇਸ਼ ਦੇ ਵੱਖ-ਵੱਖ ਅਖਬਾਰਾਂ ਵਿੱਚ ਬਹੁਤ ਹੀ ਰੋਚਕ ਹੇਡਲਾਈਨਾਂ ਦੇ ਕੇ ਇਸ ਨੂੰ ਆਪ ਦੀ ਇਕ ਵੱਡੀ ਜਿੱਤ ਕਰਾਰ ਦਿੱਤਾ। ਦੇਸ਼ ਭਰ ਦੇ ਅਖਬਾਰਾਂ ਨੇ ਕੇਜਰੀਵਾਲ ਦੀ ਇਸ ਜਿੱਤ ਨੂੰ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਹੇਠਾਂ ਪੜੋ ਕੁੱਝ ਰੋਚਕ ਹੈਡਲਾਇਨ ਜੋ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ –
‘ਆਪ ਪਰੂਵਸ ਇਟਜ਼ ਬੁਲਟ ਪਰੂਫ ਇਨ ਦਿੱਲੀ‘ , ‘ਦਿੱਲੀ ‘ਚ ਕੇਜਰੀਵਾਲ ਤੀਜੀ ਵਾਰ‘ , ’ਫਿਰ ਆਪ ਦੀ ਹੋਈ ਦਿੱਲੀ‘ , ’ਆਪ ਦੀ ਹਨੇਰੀ ‘ਚ ਉਡਿਆ ਕਮਲ’ , ‘ਲਗੇ ਰਹੋ ਕੇਜਰੀਨਾਲ‘ ‘ਕੇਜਰੀ ਵਾਲੀ ਦਿੱਲੀ‘ , ’ਜਿੱਤ ਤੇ ਕੇਜਰੀਵਾਲ ਨੇ ਦਿੱਲੀ ਨੇ ਕਿਹਾ ਆਈ ਲਵ ਯੂ’ , ‘ਕਰੰਟਜਰੀਵਾਲ‘
ਸ਼ਾਨਦਾਰ ਜਿੱਤ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ। ਵੱਖ-ਵੱਖ ਸੋਸ਼ਲ ਸਾਈਟਾਂ ਤੇ ਇਸ ਜਿੱਤ ਸੰਬੰਧੀ ਪੰਜਾਬ ਤੋਂ ਦਿੱਲੀ ਤਕ ਜਸ਼ਨ ਮਣਾਉਣ ਦੇ ਵੀਡੀਉ ਤੇ ਫੋਟਵਾਂ ਵੀ ਵਾਇਰਲ ਹੋਏ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।