ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਬੇਟੇ ਅਤੇ ਪਤਨੀ ਨੂੰ ਹੋਈ 3 ਸਾਲ ਦੀ ਕੈਦ

0
6865


ਪਟਿਆਲਾ/ਰੋਪੜ | ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ 3 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਪਟਿਆਲਾ ਦਿਹਾਤੀ ਸੀਟ ਤੋਂ ਵਿਧਾਇਕ ਬਣੇ ਡਾ. ਬਲਬੀਰ ਸਿੰਘ ਸਿੰਘ ਨੂੰ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਅੱਜ ਰੋਪੜ ਦੀ ਕੋਰਟ ਨੇ ਸਜਾ ਸੁਣਾਈ ਹੈ।

2011 ਵਿੱਚ ਝਗੜੇ ਦੇ ਮਾਮਲੇ ਵਿੱਚ ਅੱਜ ਫੈਸਲਾ ਆਇਆ ਹੈ। ਡਾ. ਬਲਬੀਰ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨੂੰ ਵੀ ਸਜਾ ਹੋਈ ਹੈ। ਮਤਲਬ ਵਿਧਾਇਕ ਦੇ ਪੂਰੇ ਪਰਿਵਾਰ ਨੂੰ ਹੀ ਸਜਾ ਹੋ ਗਈ ਹੈ।

ਜ਼ਮੀਨੀ ਝਗੜੇ ਵਿੱਚ ਉਨ੍ਹਾਂ ਨੇ ਆਪਣੀ ਸਾਲੀ ਅਤੇ ਉਸ ਦੇ ਪਰਿਵਾਰ ਨੂੰ ਬੁਰੀਂ ਤਰ੍ਹਾਂ ਕੁੱਟਿਆ ਸੀ। ਇਸੇ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਸਜਾ ਹੋਈ ਹੈ।
ਜੇਕਰ ਕਿਸੇ ਵਿਧਾਇਕ ਨੂੰ 2 ਸਾਲ ਤੋਂ ਵੱਧ ਦੀ ਸਜਾ ਹੁੰਦੀ ਹੈ ਤਾਂ ਉਸ ਦੀ ਵਿਧਾਇਕੀ ਵੀ ਰੱਦ ਹੋ ਸਕਦੀ ਹੈ।
ਸਜਾ ਦੇ ਐਲਾਨ ਤੋਂ ਬਾਅਦ ਵਿਧਾਇਕ ਨੂੰ ਜ਼ਮਾਨਤ ਮਿਲ ਗਈ ਹੈ।

ਸਜਾ ਸੁਣਾਏ ਜਾਣ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਹਾਈਕੋਰਟ ਜਾਣਗੇ।