ਕਰੱਪਸ਼ਨ ਦੇ ਕੇਸ ‘ਚ ਸਸਪੈਂਡ IAS ਅਫਸਰ ਸੰਜੇ ਪੋਪਲੀ ਦੇ ਘਰ ਵਿਜੀਲੈਂਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਬੇਟੇ ਦੀ ਮੌਤ; ਪਰਿਵਾਰ ਨੇ ਵਿਜੀਲੈਂਸ ਟੀਮ ‘ਤੇ ਲਗਾਏ ਗੰਭੀਰ ਇਲਜਾਮ, Video

0
3659

ਚੰਡੀਗੜ੍ਹ | ਕਰੱਪਸ਼ਨ ਦੇ ਕੇਸ ‘ਚ ਸਸਪੈਂਡ ਚੱਲ ਰਹੇ ਆਈਏਐਸ ਅਫਸਰ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਸ਼ਨੀਵਾਰ ਦੁਪਹਿਰ ਗੋਲੀ ਚੱਲ ਗਈ। ਇਸ ਵਿੱਚ ਉਨ੍ਹਾਂ ਦੇ 29 ਸਾਲ ਦੇ ਨੌਜਵਾਨ ਬੇਟੇ ਦੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਅੱਜ ਵਿਜੀਲੈਂਸ ਟੀਮ ਉਨ੍ਹਾਂ ਦੇ ਘਰ ਰੇਡ ਕਰਨ ਆਈ ਸੀ। ਉਹ ਦੂਜੇ ਕਮਰੇ ਵਿੱਚ ਗਏ ਇਸ ਦੌਰਾਨ ਗੋਲੀ ਚੱਲੀ।

ਪਰਿਵਾਰ ਨੇ ਵਿਜੀਲੈਂਸ ਅਤੇ ਹੋਰ ਸਰਕਾਰੀ ਅਫਸਰਾਂ ‘ਤੇ ਗੰਭੀਰ ਇਲਜਾਮ ਲਾਉਂਦਿਆਂ ਇਸ ਨੂੰ ਦਬਾਅ ਹੇਠ ਕੀਤੀ ਜਾ ਰਹੀ ਕਾਰਵਾਈ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੀਐਮ ਦੇ ਦਬਾਅ ਹੇਠ ਵਿਜੀਲੈਂਸ ਕੰਮ ਕਰ ਰਹੀ ਹੈ।

ਮੌਕੇ ਉੱਤੇ ਪਹੁੰਚੇ ਚੰਡੀਗੜ੍ਹ ਦੇ ਐਸਐਸਪੀ ਨੇ ਕਿਹਾ ਕਿ ਇਹ ਸੁਸਾਇਡ ਦਾ ਮਾਮਲਾ ਹੈ।