ਖੁਸ਼ੀਆਂ ਮਾਤਮ ‘ਚ ਬਦਲੀਆਂ : ਦੋਸਤ ਨਾਲ ਆਪਣੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

0
507

ਗੋਇੰਦਵਾਲ ਸਾਹਿਬ। ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੋਟ ਮੋਹੰਮਦ ਖ਼ਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ   ਆਪਣੇ ਵਿਆਹ ਦੇ ਕਾਰਡ ਦੇਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ।

 ਜਾਣਕਾਰੀ ਅਨੁਸਾਰ ਵਿਆਹ ਵਾਲਾ ਮੁੰਡਾ ਤੇ ਉਸਦਾ ਦੋਸਤ ਮੋਟਰਸਾਈਕਲ ‘ਤੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡਣ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਮੋਚਰਸਾਈਕਲ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।  

ਮ੍ਰਿਤਕ ਨੌਜਵਾਨਾਂ ਦੀ ਪਛਾਣ ਪਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ, ਸ਼ਰਨਜੀਤ ਸਿੰਘ ਜਿਸਦਾ ਕਿ 21 ਨਵੰਬਰ ਨੂੰ ਵਿਆਹ ਹੈ ਦੇ ਕਾਰਡ ਦੇਣ ਲਈ ਪਿੰਡ ਜਮਾਰਹ ਵਿਖੇ ਆ ਰਹੇ ਸਨ।

ਜਦੋਂ ਉਕਤ ਨੌਜਵਾਨ ਪਿੰਡ ਕੋਟ ਮੋਹੰਮਦ ਖ਼ਾ ਦੇ ਨਜ਼ਦੀਕ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਵੱਲੋ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਮੌਕੇ ‘ਤੇ ਪੁੱਜੇ ਚੌਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੱਕਰ ਮਾਰਨ ਵਾਲੇ ਵਾਹਨ ਚਾਲਕ ਨੂੰ ਕਾਬੂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।