ਬਿਲਾਸਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਪਾਇਲ ਦੇ ਪਿੰਡ ਬਿਲਾਸਪੁਰ ਤੋਂ 12 ਦੇ ਕਰੀਬ ਨੌਜਵਾਨ ਇਕੱਠੇ ਹੋ ਕੇ ਮੋਟਰਸਾਈਕਲ ‘ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ, ਜਦੋਂ ਦਰਸ਼ਨ ਕਰਕੇ ਵਾਪਸੀ ‘ਤੇ ਆ ਰਹੇ ਸਨ ਤਾਂ 2 ਨੌਜਵਾਨਾਂ ਨਾਲ ਹਾਦਸਾ ਵਾਪਰ ਗਿਆ। ਇਕ ਮੋਟਰਸਾਈਕਲ ਸਵਾਰ ਦਾ ਰਾਤ 10 ਵਜੇ ਸਰਹਿੰਦ ਨਹਿਰ ਦੇ ਕੋਲ ਹਾਦਸਾ ਹੋ ਗਿਆ।
ਇਸ ਹਾਦਸੇ ’ਚ ਲਖਵਿੰਦਰ ਸਿੰਘ ਸਪੁੱਤਰ ਬਲਬੀਰ ਸਿੰਘ ਬਿਲਾਸਪੁਰ ਦੀ ਮੌਤ ਹੋ ਗਈ ਤੇ ਨਾਲ ਬੈਠਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜੋ ਕਿ ਫਿਲਹਾਲ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹੈ। ਮ੍ਰਿਤਕ ਨੌਜਵਾਨ ਦਾ ਇਕ ਭਰਾ ਕੈਨੇਡਾ ’ਚ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਪਿੰਡ ਦਾ ਹੋਣਹਾਰ ਤੇ ਜਿੰਮ ਦਾ ਟਰੇਨਰ ਸੀ।