ਫਗਵਾੜਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਚੌਕ ‘ਚ ਉਤਾਰਿਆ ਮੌਤ ਦੇ ਘਾਟ

0
985

ਫਗਵਾੜਾ, 19 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਇਥੇ ਸਤਨਾਮਪੁਰਾ ਇਲਾਕੇ ’ਚ ਪੈਂਦੇ ਮੁਹੱਲਾ ਮਨਸਾ ਦੇਵੀ ਨਗਰ ਵਿਖੇ ਦੇਰ ਰਾਤ ਕੁਝ ਹਮਲਾਵਰਾਂ ਨੇ ਘਰ ਦਾ ਕੁੰਡਾ ਖੜਕਾ ਕੇ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੂੰ ਚੌਕ ਵਿਚ ਮੌਤ ਦੇ ਘਾਟ ਉਤਾਰਿਆ।

ਮ੍ਰਿਤਕ ਦੀ ਪਛਾਣ ਪੰਕਜ ਦੁੱਗਲ (40) ਪੁੱਤਰ ਸੁਰਿੰਦਰ ਦੁੱਗਲ ਵਾਸੀ ਨਿਊ ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।