ਜਲੰਧਰ ‘ਚ ਅਕਾਲੀ ਐਮਐਲਏ ਦੀ ਚੋਣ ਸਭਾ ‘ਚ ਗੋਲੀ ਚੱਲੀ, ਇੱਕ ਨੌਜਵਾਨ ਜ਼ਖਮੀ

0
2790

ਜਲੰਧਰ (ਨਰਿੰਦਰ ਕੁਮਾਰ) | ਨਕੋਦਰ ਇਲਾਕੇ ਦੇ ਚੂਹੜ ਪਿੰਡ ਵਿੱਚ ਅਕਾਲੀ ਐਮਐਲਏ ਗੁਰਪ੍ਰਤਾਪ ਵਡਾਲਾ ਦੀ ਚੋਣ ਸਭਾ ਦੌਰਾਨ ਬੁੱਧਵਾਰ ਨੂੰ ਗੋਲੀ ਚੱਲ ਗਈ।

ਪਿੰਡ ਵਿੱਚ ਵਡਾਲਾ ਦੇ ਸਮਰਥਨ ਵਿੱਚ ਚੋਣ ਸਭਾ ਕੀਤੀ ਜਾ ਰਹੀ ਸੀ। ਇਸ ਵਿੱਚ ਵਡਾਲਾ ਵੀ ਮੌਜੂਦ ਸਨ। ਪ੍ਰੋਗਰਾਮ ਖਤਮ ਹੁੰਦਿਆਂ ਹੀ ਜਦੋਂ ਵਡਾਲਾ ਉੱਥੋਂ ਜਾਣ ਲੱਗੇ ਤਾਂ ਭੀੜ ਵਿੱਚ ਗੋਲੀ ਚੱਲ ਗਈ। ਇਸ ਨਾਲ ਸੋਢੀ ਬਾਠ ਦਾ ਨਾਂ ਨੌਜਵਾਨ ਜਖਮੀ ਹੋ ਗਿਆ।

ਗੋਲੀ ਚੱਲਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ। ਫਾਈਰਿੰਗ ਤੋਂ ਬਾਅਦ ਪੁਲਿਸ ਫੋਰਸ ਪਹੁੰਚ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਮਾਮਲਾ ਕੀ ਹੈ।

ਵੇਖੋ ਵੀਡੀਓ