ਸੜਕ ਹਾਦਸੇ ‘ਚ ਮਾਛੀਵਾੜਾ ਸਾਹਿਬ ਦੇ ਨੌਜਵਾਨ ਦੀ ਮੌਤ, MD ਦੀ ਕਰ ਰਿਹਾ ਸੀ ਪੜ੍ਹਾਈ

0
625

ਮਾਛੀਵਾੜਾ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲਖਨਊ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡਾਕਟਰ ਕਪਿਲ ਅਗਰਵਾਲ ਵਜੋਂ ਹੋਈ ਹੈ ਜੋ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ।

ਦੱਸਿਆ ਜਾ ਰਿਹਾ ਹੈ ਕਿ ਕਪਿਲ ਅਗਰਵਾਲ ਲਖਨਊ ਵਿਖੇ ਐਮ.ਡੀ. ਦੀ ਪੜ੍ਹਾਈ ਕਰ ਰਿਹਾ ਸੀ। ਜਦੋਂ ਕਪਿਲ ਹਸਪਤਾਲ ਤੋਂ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਪੁੱਤ ਦੀ ਮੌਤ ਨਾਲ ਪੂਰਾ ਪਰਿਵਾਰ ਤੇ ਇਲਾਕਾ ਸੋਗ ਵਿਚ ਹੈ।