ਅੰਮ੍ਰਿਤਸਰ (ਹਿਮਾਂਸ਼ੂ ਸ਼ਰਮਾ) | ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਅਜਨਾਲਾ ਤਹਿਸੀਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੈ।
ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਹੋਏ ਹਾਦਸੇ ਹਾਦਸੇ ਵਿੱਚ ਅਲੀਵਾਲ ਕੋਟਲੀ ਦੇ 29 ਸਾਲ ਦੇ ਖੁਸ਼ਬੀਰ ਸਿੰਘ ਦੀ ਮੌਤ ਹੋ ਗਈ। ਉਗ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਗੱਡੀ ਦੀ ਕਿਸੇ ਦੂਜੀ ਗੱਡੀ ਨਾਲ ਟੱਕਰ ਹੋ ਗਈ। ਖੁਸ਼ਬੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ।
ਸ਼ਨੀਵਾਰ ਨੂੰ ਖੁਸ਼ਬੀਰ ਸਿੰਘ ਦੀ ਲਾਸ਼ ਘਰ ਪਹੁੰਚੀ ਤਾਂ ਸਾਰੇ ਪਿੰਡ ਨੂੰ ਸਦਮਾ ਲੱਗਾ।
ਮ੍ਰਿਤਕ ਦੀ ਮਾਂ ਨੇ ਕਿਹਾ ਕਿ ਸਰਕਾਰ ਨੇ ਸਾਡੀ ਮਦਦ ਕੀਤੀ ਤਾਂ ਅਸੀਂ ਬੇਟੇ ਦੀ ਲਾਸ਼ ਵੇਖ ਸਕੇ ਹਾਂ। ਸਾਡਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਅਸੀਂ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਜ਼ਰੂਰ ਕਰ ਸਕੇ ਹਾਂ।
ਵੇਖੋ ਵੀਡੀਓ