ਵਾਇਰਲ ਵੀਡੀਓ ‘ਚ ਖੁਲਾਸਾ : ਦੋਸਤ ਦੀ ਜਨਮਦਿਨ ਪਾਰਟੀ ‘ਚ ਰੀਲ ਬਣਾਉਣ ਦੇ ਚੱਕਰ ‘ਚ 11ਵੀਂ ਮੰਜ਼ਿਲ ਤੋੋਂ ਡਿਗ ਕੇ ਨੌਜਵਾਨ ਦੀ ਦਰਦਨਾਕ ਮੌਤ

0
578

ਡੇਰਾਬੱਸੀ/ਚੰਡੀਗੜ੍ਹ, 12 ਦਸੰਬਰ | ਕੁਝ ਦਿਨ ਪਹਿਲਾਂ ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਸੀ। ਡੇਰਾਬੱਸੀ ਦੀ ਐੱਸ.ਬੀ.ਪੀ. ਸੋਸਾਇਟੀ ਦੇ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੀ ਪਛਾਣ ਅਨਮੋਲ ਬਾਂਸਲ 18 ਸਾਲ ਵਜੋਂ ਹੋਈ ਸੀ।

ਘਟਨਾ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਚ ਕਾਫੀ ਹੰਗਾਮਾ ਕੀਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਫਲੈਟਾਂ ‘ਚ ਬੁਲਾ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਫਿਲਹਾਲ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਹੁਣ ਇਸ ਮਾਮਲੇ ਵਿਚ ਉਕਤ ਨੌਜਵਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਰੀਲ ਬਣਾਉਂਦਿਆਂ ਛੱਤ ਤੋਂ ਡਿਗਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਅਨਮੋਲ 11ਵੀਂ ਮੰਜ਼ਿਲ ’ਤੇ ਰਹਿੰਦੇ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਗਿਆ ਸੀ, ਜਿਥੇ ਫਲੈਟ ਦੀ ਛੱਤ ਤੋਂ ਅਚਾਨਕ ਥੱਲੇ ਡਿੱਗ ਪਿਆ।