ਤਰਨਤਾਰਨ, 9 ਅਕਤੂਬਰ | ਕੈਨੇਡਾ ’ਚ ਤਰਨਤਾਰਨ ਦੇ ਵਿਪਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਦੇ ਪਿਤਾ ਰਾਜਵਿੰਦਰ ਕੁਮਾਰ ਰਾਜੂ ਨੇ ਦੱਸਿਆ ਕਿ ਉਸ ਦਾ ਛੋਟਾ ਬੇਟਾ ਵਿਪਨ ਕੁਮਾਰ, ਜਿਸ ਦੀ ਉਮਰ ਕਰੀਬ 28 ਸਾਲ ਹੈ, ਬੀਤੇ ਕੁਝ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਮੰਗਲਵਾਰ ਦੇਰ ਸ਼ਾਮ ਵਿਪਨ ਦੀ ਅਚਾਨਕ ਤਬੀਅਤ ਖਰਾਬ ਹੋਣ ਉਪਰੰਤ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਡਾਕਟਰਾਂ ਮੁਤਾਬਕ ਵਿਪਨ ਦਾ ਦਿਲ ਦਾ ਦੌਰਾ ਪੈਣ ਕਰ ਕੇ ਦਿਹਾਂਤ ਹੋਇਆ ਹੈ। ਪਰਿਵਾਰ ਨੂੰ ਫੋਨ ਰਾਹੀਂ ਜਦੋਂ ਇਸ ਸਬੰਧੀ ਦੋਸਤਾਂ ਵੱਲੋਂ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮ੍ਰਿਤਕ ਵਿਪਨ ਆਪਣੇ ਪਿੱਛੇ ਮਾਤਾ, ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)