ਘਰ ਦੀ ਛੱਤ ਡਿੱਗਣ ਨਾਲ ਜਵਾਨ ਕੁੜੀ ਦੀ ਮੌਤ, ਇਕ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

0
806

ਮਾਨਸਾ, 3 ਅਕਤੂਬਰ | ਅੱਜ ਸਵੇਰੇ ਕਸਬਾ ਭੀਖੀ ‘ਚ ਘਰ ਦੀ ਛੱਤ ਡਿੱਗਣ ਕਾਰਨ 19 ਸਾਲ ਦੀ ਲੜਕੀ ਦੀ ਮੌਤ ਹੋ ਗਈ ਤੇ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਕੇ ਟੁੱਟ ਗਿਆ। ਪੀੜਤ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।

ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਮਕਾਨ ਬਣਾਉਣ ਲਈ ਸਰਕਾਰ ਵੱਲੋਂ  ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਘਰ ਦੀ ਹਾਲਤ ਖਸਤਾ ਸੀ, ਜਿਸ ਕਾਰਨ ਅੱਜ ਮਕਾਨ ਦੀ ਛੱਤ ਡਿੱਗ ਗਈ ਅਤੇ ਉਨ੍ਹਾਂ ਦੀ 19 ਸਾਲਾ ਲੜਕੀ ਮਲਬੇ ਹੇਠ ਦੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੜਕੀ ਨੂੰ ਕਰੀਬ 6 ਲੋਕਾਂ ਦੀ ਮਦਦ ਨਾਲ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਇਹ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਮਰਨ ਵਾਲੀ ਲੜਕੀ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਨੌਜਵਾਨ ਲੜਕੀ ਦੀ ਮੌਤ ਕਾਰਨ ਘਰ ਵਿਚ ਸੋਗ ਦੀ ਲਹਿਰ ਹੈ।