ਲਵਪ੍ਰੀਤ-ਬੇਅੰਤ ਕੌਰ ਮਾਮਲਾ: ਇਕ ਸਾਲ ਬਾਅਦ ਬੇਅੰਤ ਕੌਰ ਦੀ ਮਾਂ ਗ੍ਰਿਫਤਾਰ

0
11101

ਸੰਗਰੂਰ | ਕੈਨੇਡਾ ਰਹਿੰਦੀ ਬੇਅੰਤ ਕੌਰ ਦੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।  ਉਸ ਖਿਲਾਫ 420/306 ਦਾ ਮਾਮਲਾ ਦਰਜ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਜਾ ਕੇ ਉਹਦਾ ਫੋਨ ਚੁੱਕਣਾ ਬੰਦ ਕਰ ਦਿੱਤੀ ਸੀ। ਪਰੇਸ਼ਾਨ ਹੋਏ ਲਵਪ੍ਰੀਤ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਦੀ ਮੌਤ ਤੋਂ ਬਾਅਦ ਉਹ ਮਾਮਲਾ ਕਾਫੀ ਭਖਿਆ ਸੀ।

ਲਵਪ੍ਰੀਤ ਦਾ ਬੇਅੰਤ ਕੌਰ ਨਾਲ 2019 ਵਿੱਚ ਵਿਆਹ ਹੋਇਆ ਸੀ। ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ। ਉਸ ਨੇ ਫਿਰ ਲਵਪ੍ਰੀਤ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਲਵਪ੍ਰੀਤ ਨੇ ਪ੍ਰੇਸ਼ਾਨੀ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਲਵਪ੍ਰੀਤ ਨੇ ਮਾਪਿਆਂ ਨੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਕਈ ਪਾਪੜ ਵੇਲੇ। ਆਖਰਕਾਰ ਹੁਣ ਬੇਅੰਤ ਕੌਰ ਦੀ ਮਾਂ ਗ੍ਰਿਫਤਾਰ ਹੋ ਗਈ ਹੈ।