ਮੋਹਾਲੀ : 8 ਸਾਲ ਦੇ ਬੱਚੇ ਸਮੇਤ ਔਰਤ ਹੋਈ ਲਾਪਤਾ, 2 ਮਹੀਨਿਆਂ ਤੋਂ ਨਹੀਂ ਲੱਗਾ ਅਤਾ-ਪਤਾ

0
561

ਮੋਹਾਲੀ | ਪਿੰਡ ਖਖਰਿਆਣਾ ਤੋਂ ਫਰਵਰੀ ਮਹੀਨੇ ਤੋਂ ਇਕ ਔਰਤ ਲਾਪਤਾ ਹੈ। ਉਹ ਆਪਣੇ 8 ਸਾਲ ਦੇ ਬੇਟੇ ਨਾਲ ਪੰਜਾਬ ਦੇ ਮੋਹਾਲੀ ਜ਼ਿਲੇ ‘ਚ ਗਈ ਸੀ ਪਰ ਅਜੇ ਤੱਕ ਘਰ ਨਹੀਂ ਪਰਤੀ। ਪਤੀ ਅਨਿਲ ਨੇ ਥਾਣਾ ਬੱਲ੍ਹ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਬੱਲ੍ਹ ਖੇਤਰ ਦੀ ਹੈ।

ਅਨਿਲ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ 37 ਸਾਲ ਦੀ ਪਤਨੀ ਰੇਖਾ ਉਪਾਧਿਆਏ ਆਪਣੇ 8 ਸਾਲ ਦੇ ਬੱਚੇ ਨੂੰ ਲੈ ਕੇ ਮੁਹਾਲੀ ਤੋਂ ਖਰੜ ਗਈ ਸੀ ਪਰ 2 ਮਹੀਨੇ ਬਾਅਦ ਵੀ ਘਰ ਵਾਪਸ ਨਹੀਂ ਆਈ। 21 ਮਾਰਚ ਤੋਂ ਬਾਅਦ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਉਹ ਖਰੜ ਵਿਚ ਵੀ ਨਹੀਂ ਹੈ। ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਪਰ ਕਿਤੇ ਵੀ ਕੁਝ ਪਤਾ ਨਹੀਂ ਲੱਗਾ।