ਲੁਧਿਆਣਾ ‘ਚ ਡਿਊਟੀ ਤੋਂ ਘਰ ਜਾ ਰਹੀ ਮਹਿਲਾ ਕਾਂਸਟੇਬਲ ਨਾਲ ਹੋਈ ਲੁੱਟ, ਸੋਨੇ ਦੀ ਚੇਨ ਲੈ ਗਏ ਲੁਟੇਰੇ

0
320

ਲੁਧਿਆਣਾ, 4 ਅਕਤੂਬਰ | ਆਮ ਲੋਕਾਂ ਨੂੰ ਸੁਰੱਖਿਤ ਰੱਖਣ ਦੇ ਦਾਅਵੇ ਕਰਨ ਵਾਲੀ ਪੁਲਿਸ ਖੁਦ ਹੋਈ ਲੁੱਟ ਦਾ ਸ਼ਿਕਾਰ, ਜਦੋਂ ਪੁਲਿਸ ਕਾਂਸਟੇਬਲ ਡਿਊਟੀ ਖਤਮ ਕਰ ਕੇ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ ਲੁਟੇਰਿਆਂ ਵੱਲੋਂ ਮਹਿਲਾ ਕਾਂਸਟੇਬਲ ਦੀ ਸੋਨੇ ਦੀ ਚੇਨ ਲੁੱਟ ਲਈ ਗਈ।

ਇਸ ਸਬੰਧੀ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਂਸਟੇਬਲ ਡਿਊਟੀ ਖਤਮ ਕਰ ਕੇ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਦੀ ਚੇਨ ਖੋਹ ਲਈ। ਕਾਂਸਟੇਬਲ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਤਿੰਨ ਦੋਸ਼ੀ ਤੇਜ਼ਧਾਰ ਹਥਿਆਰ ਸਣੇ ਫੜੇ ਵੀ ਗਏ ਹਨ ।