ਲੁਧਿਆਣਾ ‘ਚ ਅਨੋਖਾ ਮਾਮਾਲਾ ! ਨੌਜਵਾਨ ਦੀ ਕੱਟੀ ਗਈ ਜੀਭ, ਸੜਕ ‘ਤੇ ਖੂਨ ਨਾਲ ਲਥਪਥ ਮਿਲਿਆ

0
187

ਲੁਧਿਆਣਾ, 11 ਨਵੰਬਰ | ਇਹ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚੌਕ ਨੇੜੇ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੀ ਜੀਭ ਬੁਰੀ ਤਰ੍ਹਾਂ ਕੱਟੀ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਹਮਲਾਵਰ ਉਸ ਨੂੰ ਸੜਕ ‘ਤੇ ਸੁੱਟ ਕੇ ਫ਼ਰਾਰ ਹੋ ਗਏ। ਕੁਝ ਲੋਕ ਇਸ ਨੂੰ ਸੜਕ ਹਾਦਸਾ ਦੱਸ ਰਹੇ ਹਨ। ਨੌਜਵਾਨ ਨੂੰ ਕੈਂਸਰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਸ਼ੇਰਪੁਰ ਮੇਨ ਬਾਜ਼ਾਰ ‘ਚ ਰਹਿੰਦਾ ਹੈ। ਅੱਜ ਉਸ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਉਸ ਦਾ ਦੋਸਤ ਗੌਤਮ ਅਤੇ ਉਸ ਦਾ ਦੂਜਾ ਦੋਸਤ ਸੜਕ ’ਤੇ ਡਿੱਗ ਪਏ ਹਨ। ਦੋਵੇਂ ਲਹੂ ਵਿਚ ਭਿੱਜ ਗਏ ਹਨ। ਉਸ ਨੇ ਤੁਰੰਤ ਗੌਤਮ ਦੇ ਭਰਾ ਮੰਟੂ ਨੂੰ ਸੂਚਿਤ ਕੀਤਾ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਗੌਤਮ ਦੀ ਬਾਈਕ ਬੁਰੀ ਤਰ੍ਹਾਂ ਟੁੱਟੀ ਹੋਈ ਸੀ।

ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਗੌਤਮ ਦੀ ਕੁੱਟਮਾਰ ਕੀਤੀ ਹੈ ਪਰ ਉਹ ਕੁਝ ਦੱਸਣ ਤੋਂ ਅਸਮਰੱਥ ਹੈ, ਉਸ ਦੀ ਜੀਭ ਕੱਟ ਦਿੱਤੀ ਗਈ ਹੈ। ਗੌਤਮ ਦਾ ਦੂਜਾ ਦੋਸਤ ਵੀ ਬੇਹੋਸ਼ ਹੈ। ਗੌਤਮ ਦੇ ਇੱਕ ਹੋਰ ਦੋਸਤ ਨੇ ਉਸ ਨੂੰ ਦੱਸਿਆ ਕਿ ਬਾਈਕ ਐਕਸੀਡੈਂਟ ਹੋ ਗਿਆ ਹੈ। ਭਰਾ ਮੰਟੂ ਨੇ ਦੱਸਿਆ ਕਿ ਉਸ ਦਾ ਭਰਾ ਗੌਤਮ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ, ਉਸ ਨੂੰ ਕੁੱਟ-ਕੁੱਟ ਕੇ ਸੜਕ ਦੇ ਵਿਚਕਾਰ ਸੁੱਟ ਦਿੱਤਾ ਗਿਆ।

ਉਸ ਦਾ ਭਰਾ ਸਬਜ਼ੀ ਵੇਚਦਾ ਸੀ। ਉਹ ਕੁਝ ਸਾਲ ਪਹਿਲਾਂ ਹੀ ਲੁਧਿਆਣਾ ਆਇਆ ਸੀ। ਜੀਭ ਕੱਟੇ ਜਾਣ ਕਾਰਨ ਗੌਤਮ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਮਾਮਲਾ ਸ਼ੱਕੀ ਹੈ ਇਸ ਲਈ ਪੁਲਿਸ ਨੂੰ ਵੀ ਸੂਚਿਤ ਕਰ ਰਹੇ ਹਾਂ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਨੂੰ ਪਾਰਦਰਸ਼ੀ ਢੰਗ ਨਾਲ ਹੱਲ ਕੀਤਾ ਜਾਵੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)